ਪੰਜਾਬ ਤੋਂ ਕ.ਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਮੇ ਦੇ ਪੈਸੇ ਲਈ ਇੱਕ ਵਿਅਕਤੀ ਨੇ ਆਪਣੇ ਦੋਸਤ ਦਾ ਕ.ਤਲ ਕਰ ਦਿੱਤਾ। ਉਸ ਨੇ ਯੋਜਨਾ ਬਣਾਈ ਸੀ ਕਿ ਉਹ ਆਪਣੇ ਦੋਸਤ ਨੂੰ ਮਾਰ ਕੇ ਉਸ ਦੀ ਫਰਜ਼ੀ ਮੌਤ ਦੀ ਕਹਾਣੀ ਬਣਾਵੇਗਾ ਅਤੇ ਉਸ ਨੂੰ ਟਰਮ ਇੰਸ਼ੋਰੈਂਸ ਲਈ 4 ਕਰੋੜ ਰੁਪਏ ਮਿਲਣਗੇ।
ਪੁਲਿਸ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਸ ਨੇ ਦੱਸਿਆ ਹੈ ਕਿ ਦੋਸ਼ੀ ਕਾਰੋਬਾਰੀ ਘਾਟੇ ‘ਚ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਸਾਰੀ ਯੋਜਨਾ ਤਿਆਰ ਕੀਤੀ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਦੇ ਕਾਰੋਬਾਰ ਨੂੰ ਲਗਾਤਾਰ ਘਾਟਾ ਪੈ ਰਿਹਾ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਚਾਰ ਹੋਰ ਲੋਕਾਂ ਨਾਲ ਮਿਲ ਕੇ 4 ਕਰੋੜ ਰੁਪਏ ਦਾ ਬੀਮਾ ਕਲੇਮ ਕਰਨ ਦੀ ਯੋਜਨਾ ਤਿਆਰ ਕੀਤੀ। ਜਿਸ ਵਿੱਚ ਇਹ ਤੈਅ ਹੋਇਆ ਸੀ ਕਿ ਉਹ ਆਪਣੇ ਦੋਸਤ ਸੁਖਜੀਤ ਦਾ ਕਤਲ ਕਰਕੇ ਉਸਦੀ ਮੌਤ ਦੀ ਝੂਠੀ ਕਹਾਣੀ ਰਚੇਗਾ ਅਤੇ ਉਸ ਤੋਂ ਬਾਅਦ ਪਰਿਵਾਰ ਬੀਮੇ ਦੀ ਰਕਮ ਕਲੇਮ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਸੁਖਜੀਤ ਸਿੰਘ ਨਾਲ ਮੁਲਜ਼ਮ ਗੁਰਪ੍ਰੀਤ ਦੀ ਦੋਸਤੀ ਪੁਰਾਣੀ ਨਹੀਂ ਸੀ, ਉਸ ਨੂੰ ਨਿਸ਼ਾਨਾ ਬਣਾਉਣ ਲਈ ਚੁਣਿਆ ਗਿਆ ਸੀ। ਜਿਸ ਤੋਂ ਬਾਅਦ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਨਾਲ ਦੋਸਤੀ ਕੀਤੀ। ਕਿਉਂਕਿ ਉਹ ਕੱਦ ਵਿੱਚ ਗੁਰਪ੍ਰੀਤ ਵਰਗਾ ਹੀ ਲੱਗ ਰਿਹਾ ਸੀ। ਸੁਖਜੀਤ ਸਿੰਘ 19 ਜੂਨ ਨੂੰ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੁਖਜੀਤ ਦਾ ਬਾਈਕ ਅਤੇ ਚੱਪਲਾਂ ਪਟਿਆਲਾ ਰੋਡ ‘ਤੇ ਇੱਕ ਨਹਿਰ ਦੇ ਕੋਲ ਪਈਆਂ ਮਿਲੀਆਂ। ਪਹਿਲਾਂ ਤਾਂ ਮਾਮਲੇ ਨੂੰ ਖੁਦਕੁਸ਼ੀ ਦੀ ਨਜ਼ਰ ਤੋਂ ਦੇਖਿਆ ਜਾ ਰਿਹਾ ਸੀ ਪਰ ਜਦੋਂ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਗੁਰਪ੍ਰੀਤ ਨਾਲ ਆਪਣੀ ਦੋਸਤੀ ਬਾਰੇ ਦੱਸਿਆ ਤਾਂ ਪੁਲਸ ਉਸ ਦੇ ਘਰ ਪਹੁੰਚ ਗਈ। ਪੁੱਛਗਿੱਛ ਦੌਰਾਨ ਪਰਿਵਾਰ ਨੇ ਦੱਸਿਆ ਕਿ ਗੁਰਪ੍ਰੀਤ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ।
ਇੱਥੋਂ ਪੁਲਿਸ ਨੂੰ ਸ਼ੱਕ ਹੋਇਆ ਅਤੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ, ਗੁਰਪ੍ਰੀਤ ਦੇ ਪਰਿਵਾਰ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਗੁਰਪ੍ਰੀਤ ਜ਼ਿੰਦਾ ਹੈ ਅਤੇ ਉਸ ਨੇ 4 ਕਰੋੜ ਦੇ ਬੀਮੇ ਲਈ ਇਹ ਸਾਰੀ ਕਹਾਣੀ ਰਚੀ ਸੀ। ਪੁਲਸ ਨੂੰ ਪਤਾ ਲੱਗਾ ਕਿ ਇਸ ਵਿਚ ਉਸ ਦੀ ਪਤਨੀ ਅਤੇ ਚਾਰ ਹੋਰ ਲੋਕ ਵੀ ਸ਼ਾਮਲ ਸਨ। ਮੁਲਜ਼ਮ ਨੇ ਦੱਸਿਆ ਕਿ ਸੁਖਜੀਤ ਦੇ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਦਾ ਮੂੰਹ ਟਰੱਕ ਵੱਲੋਂ ਕੁਚਲ ਦਿੱਤਾ ਗਿਆ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ।