ਲੁਧਿਆਣਾ ਵਿਚ ਸਿਵਲ ਹਸਪਤਾਲ ਦੇ ਬਾਹਰ ਨਾਕਾਬੰਦੀ ਦੌਰਾਨ ਨਕਲੀ ਇੰਟਰਪੋਲ ਅਫਸਰ ਫੜਿਆ ਹੈ। ਦੋਸ਼ੀ ਦਾ ਪੁਲਿਸ ਨੂੰ 4 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਦੋਸ਼ੀ ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਦਾ ਰਹਿਣ ਵਾਲਾ ਹੈ। ਦੋਸ਼ੀ ਤੋਂ ਜਦੋਂ ਕਾਰ ਦੇ ਕਾਗਜ਼ਾਤ ਮੰਗੇ ਤਾਂ ਉਹ ਪੁਲਿਸ ਮੁਲਾਜ਼ਮਾਂ ‘ਤੇ ਰੌਬ ਪਾਉਣ ਲੱਗਾ। ਦੋਸ਼ੀ ਖੁਦ ਨੂੰ ਇੰਟਰਪੋਲ ਦਾ ਅਫਸਰ ਦੱਸਣ ਲੱਗਾ।
ਪੁਲਿਸ ਨੇ ਜਦੋਂ ਉਸ ਦਾ ਆਈਕਾਰਡ ਮੰਗਿਆ ਤਾਂ ਉਸ ਨੇ ਪਰਸ ਦੇ ਆਕਾਰ ਵਿਚ ਬਣਿਆ ਆਈਡੀ ਕਾਰਜ ਦਿਖਾ ਦਿੱਤਾ। ਪੁਲਿਸ ਨੂੰ ਸ਼ੱਕ ਹੋਇਆ। ਦੋਸ਼ੀ ਦੀ ਆਈਕਾਰਡ ਦੀ ਜਦੋਂ ਜਾਂਚ ਕੀਤੀ ਤਾਂ ਉਸ ਵਿਚ ਇੰਟਰਪੋਲ ਅਧਿਕਾਰੀ ਦੇ ਹਸਤਾਖਰ ਨਹੀਂ ਸਨ। ਦੋਸ਼ੀ ਨੂੰ ਜਦੋਂ ਥਾਣਾ ਲੈ ਕੇ ਪੁੱਛਗਿਛ ਕੀਤੀ ਤਾਂ ਮਾਮਲਾ ਦਾ ਖੁਲਾਸਾ ਹੋਇਆ। ਦੋਸ਼ੀ ਦੀ ਪਛਾਣ ਰਣਧੀਰ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਵਜੋਂ ਹੋਈ ਹੈ। ਪੁਲਿਸ ਨੂੰ ਕਿਗਰ ਗੱਡੀ ਤੇ ਇੰਟਰਪੋਲ ਏਜੰਸੀ ਦਾ ਨਕਲੀ ਆਈਕਾਰਡ, ਵਿਦੇਸ਼ ਤੇ ਭਾਰਤੀ ਕਰੰਸੀ ਬਰਾਮਦ ਹੋਈ।
ਏਸੀਪੀ ਰਾਮਜੀਤ ਸਿੰਘ ਭੁੱਲਰ ਅਤੇ ਐਸਐਚਓ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਮੁਲਜ਼ਮ ਦੀ ਕਾਰ ਨੂੰ ਰੋਕਿਆ ਗਿਆ ਤਾਂ ਉਹ ਗੁੱਸੇ ਵਿੱਚ ਬੋਲਣ ਲੱਗ ਪਿਆ। ਉਸ ਨੇ ਖੁਦ ਨੂੰ ਇੰਟਰਪੋਲ ਦਾ ਅਧਿਕਾਰੀ ਦੱਸਿਆ ਪਰ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ। ਅਦਾਲਤ ਤੋਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਸ ਨੇ ਇਨ੍ਹਾਂ ਜਾਅਲੀ ਪਛਾਣ ਪੱਤਰਾਂ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਹੈ ਅਤੇ ਉਸ ਦੇ ਮਕਸਦ ਕੀ ਹਨ।
ਮੁਲਜ਼ਮ ਰਣਧੀਰ ਸਿੰਘ ਦਾ ਜਗਤਪੁਰ ਫਿਲੋਰ ਵਿੱਚ ਮਕਾਨ ਹੈ। ਮੁਲਜ਼ਮ ਰੋਜ਼ਾਨਾ ਲੁਧਿਆਣਾ ਅਪਡੇਟ ਕਰਦਾ ਸੀ। ਇਸ ਕਾਰਨ ਉਸ ਨੂੰ ਕਾਰ ਰਾਹੀਂ ਟੋਲ ਪਲਾਜ਼ਾ ’ਤੇ ਕਰੀਬ 150 ਤੋਂ 200 ਰੁਪਏ ਦੇਣੇ ਪੈਣੇ ਸਨ। ਮੁਲਜ਼ਮ ਸਟਿੱਕਰ ਅਤੇ ਜਾਅਲੀ ਆਈਡੀ ਕਾਰਡ ਨਾਲ ਕਾਰ ਤੋਂ ਟੋਲ ਪਲਾਜ਼ਾ ਦਾ ਟੈਕਸ ਵੀ ਬਚਾਉਂਦਾ ਸੀ। ਇਸ ਦੇ ਨਾਲ ਹੀ ਮੁਲਜ਼ਮ ਨੇ ਮੰਨਿਆ ਕਿ ਉਹ ਪੁਲਿਸ ਦੀ ਨਾਕਾਬੰਦੀ ਤੋਂ ਵੀ ਬਚਾਅ ਕਰਦਾ ਸੀ। ਉਸ ਦੀ ਕਾਰ ‘ਤੇ ਲੱਗੇ ਸਟਿੱਕਰ ਅਤੇ ਆਈ-ਕਾਰਡ ਦੇਖ ਕੇ ਪੁਲਿਸ ਮੁਲਾਜ਼ਮ ਸਲਾਮੀ ਦਿੰਦੇ ਸਨ।
ਮੁਲਜ਼ਮ ਰਣਧੀਰ ਸਿੰਘ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਕਰਦਾ ਹੈ। ਮੁਲਜ਼ਮ ਸ਼ਹਿਰ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਲਗਾਤਾਰ ਸੈਮੀਨਾਰ ਆਦਿ ਦਾ ਆਯੋਜਨ ਕਰਦਾ ਹੈ। ਮੁਲਜ਼ਮ ਆਪਣੇ ਆਪ ਨੂੰ ਮੋਟੀਵੇਸ਼ਨ ਸਪੀਕਰ ਦੱਸਦਾ ਹੈ ਪਰ ਅੱਜ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਸਪੀਕਰ ਹੋਣ ਕਾਰਨ ਜਦੋਂ ਪੁਲਿਸ ਨੇ ਮੁਲਜ਼ਮ ਨੂੰ ਰੋਕਿਆ ਤਾਂ ਉਹ ਐਸਐਚਓ ਥਾਣਾ ਡਵੀਜ਼ਨ ਨੰਬਰ 2 ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲੱਗਾ। ਉਹ ਅੰਗਰੇਜ਼ੀ ਬੋਲ ਕੇ ਪੁਲਿਸ ਅਧਿਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਧਿਕਾਰੀ ਨੇ ਮੌਕੇ ’ਤੇ ਜਾ ਕੇ ਜਾਂਚ ਕਰਨ ਮਗਰੋਂ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਹੁਣ ਆਈ-ਕਾਰਡ ਦੀ ਵਰਤੋਂ ਕਿੱਥੋਂ ਕੀਤੀ ਹੈ ਅਤੇ ਇਹ ਕਾਰਡ ਕਿੱਥੋਂ ਬਣਾਇਆ ਸੀ, ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: