ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਰਾਮਦਾਸ ਦੀ ਬੀਓਪੀ ਸ਼ਾਹਪੁਰ ਵਿਚ ਦੇਰ ਰਾਹਤ ਭਾਰਤ ‘ਚ ਡ੍ਰੋਨ ਦੀ ਹਲਚਲ ਦੇਖੀ ਗਈ। ਅੱਜ ਸਵੇਰੇ 4.30 ਵਜੇ ਦੇ ਲਗਭਗ ਡ੍ਰੋਨ ਦੀ ਆਵਾਜ਼ ਸੁਣ ਕੇ ਬੀਐੱਸਐੱਫ ਜਵਾਨਾਂ ਨੇ ਫਾਇਰਿੰਗ ਕੀਤੀ।

ਜਵਾਨਾਂ ਨੇ 17 ਰਾਊਂਡ ਫਾਇਰਿੰਗ ਕੀਤੀ ਤੇ ਡ੍ਰੋਨ ਨੂੰ ਡਿਗਾਉਣ ਵਿਚ ਸਫਲ ਰਹੇ। BSF ਜਵਾਨਾਂ ਨੇ ਡ੍ਰੋਨ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਆਸ-ਪਾਸ ਦੇ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਰਿਕਵਰ ਕੀਤਾ ਗਿਆ ਚਾਇਨਾ ਮੇਡ ਕਵਾਡਕਾਪਟਰ ਡੀਜੇਆਈ ਮੈਟ੍ਰਿਸ 300 ਡ੍ਰੋਨ ਹੈ।

ਦੱਸ ਦੇਈਏ ਕਿ ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਡ੍ਰੋਨ ਭੇਜੇ ਜਾਣ ਦੀਆਂ ਗਤੀਵਿਧੀਆਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਤੇ ਇਨ੍ਹਾਂ ਡਰੋਨਾਂ ਜ਼ਰੀਏ ਹਥਿਆਰ ਤੇ ਨਸ਼ੇ ਦੀ ਸਪਲਾਈ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਾਕਿਸਤਾਨ ਵਿਚ ਬੈਠੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਪੰਜਾਬ ਵਿਚ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























