ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਯੋਗੀ ਆਦਿੱਤਿਆਨਾਥ ਤੋਂ ਵੱਡਾ ਝੂਠਾ ਮੁੱਖ ਮੰਤਰੀ ਇਸ ਧਰਤੀ ‘ਤੇ ਕੋਈ ਨਹੀਂ ਹੋ ਸਕਦਾ। ਅਖਿਲੇਸ਼ ਨੇ ਕਿਹਾ ਕਿ ਜੇਕਰ ਯੋਗੀ ਹੋ ਕੇ ਕੋਈ ਝੂਠ ਬੋਲੇ, ਭਗਵਾ ਕੱਪੜੇ ਪਹਿਨ ਕੇ ਕੋਈ ਝੂਠ ਬੋਲੇ, ਤਾਂ ਕੋਈ ਭਰੋਸਾ ਕਿਵੇਂ ਕਰੇਗਾ। ਪਿਛਲੇ ਦਿਨੀਂ ਇਨਕਮ ਟੈਕਸ ਵਿਭਾਗ ਨੇ ਕਾਨਪੁਰ ‘ਚ ਪਰਫਿਊਮ ਵਪਾਰੀ ਪਿਊਸ਼ ਜੈਨ ਦੀ ਫੈਕਟਰੀ ਤੇ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਸੀ ਜਿਸ ਵਿਚ ਕਰੋੜਾਂ ਦੀ ਨਕਦੀ ਬਰਾਮਦ ਹੋਈ ਸੀ।
ਅਖਿਲੇਸ਼ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦਾ ਇਹ ਕਹਿਣਾ ਕਿ ਕਾਨਪੁਰ ‘ਚ ਜੋ ਪੈਸਾ ਮਿਲਿਆ ਹੈ, ਉਹ ਕਿਤੇ ਨਾ ਕਿਤੇ ਸਮਾਜਵਾਦੀਆਂ ਨਾਲ ਜਾਂ ਪਰਫਿਊਮ ਬਣਾਉਣ ਵਾਲੇ ਕਾਰੋਬਾਰੀ ਨਾਲ ਜੁੜਿਆ ਹੋਇਆ ਹੈ। ਇਸ ਤੋਂ ਵੱਡਾ ਝੂਠ ਮੁੱਖ ਮੰਤਰੀ ਕੋਈ ਬੋਲ ਨਹੀਂ ਸਕਦੇ। ਅਖਿਲੇਸ਼ ਨੇ ਪੁੱਛਿਆ ਕਿ ਇਸ ਮਾਮਲੇ ਵਿਚ ਆਖਿਰਕਾਰ ਜ਼ਿੰਮੇਵਾਰੀ ਕਿਸ ਦੀ ਸੀ? ਉਨ੍ਹਾਂ ਕਿਹਾ ਕਿ ਇਹ ਜੋ ਪੈਸਾ ਮਿਲਿਆ ਹੈ, ਕੀ ਉਹ ਹਵਾਈ ਜਹਾਜ਼ ਤੋਂ ਆਇਆ ਹੋਵੇਗਾ ਤਾਂ ਭਾਰਤ ਸਰਕਾਰ ਹੈ, ਟ੍ਰੇਨ ਤੋਂ ਆਇਆ ਹੋਵੇਗਾ, ਤਾਂ ਇਨ੍ਹਾਂ ਦੀ ਸਰਕਾਰ ਹੈ ਸੜਕ ਰਾਹੀਂ ਆਇਆ ਹੋਵੇਗਾ?
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਹੁਣ ਇਹ ਜਾਣ ਲੈਣਾ ਚਾਹੀਦਾ ਹੈ ਕਿ ਨੋਟਬੰਦੀ ਦੀ ਯੋਜਨਾ ਪੂਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕੋਰੋਨਾ ਕਾਲ ਦੌਰਾਨ ਆਕਸਜੀਨ ਦੀ ਕਮੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਝੂਠੀ ਹੈ। ਇਨ੍ਹਾਂ ਨੇ ਤਾਂ ਇਹ ਵੀ ਨਹੀਂ ਮੰਨਿਆ ਕਿ ਆਕਸੀਜਨ ਦੀ ਕਮੀ ਨਾਲ ਕਿਸੇ ਦੀ ਮੌਤ ਹੋਈ ਹੈ।