ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਸ਼ੀਸ਼ਾ ਕੱਪੜੇ ਨਾਲ ਸਾਫ ਕਰਦੇ ਹੋਏ ਇੱਕ ਬੱਚਾ ਫਾਸਟੈਗ ਦੇ ਸਕੈਨ ਕੋਡ ਨੂੰ ਸਮਾਰਟ ਵਾਚ ਨਾਲ ਸਕੈਨ ਕਰਦਾ ਹੈ। ਇਸ ਦੇ ਬਾਅਦ ਉਹ ਬੱਚਾ ਉਥੋਂ ਫਰਾਰ ਹੋ ਜਾਂਦਾ ਹੈ। ਵੀਡੀਓ ਦੇ ਆਖਿਰ ਵਿਚ ਕਾਰ ਚਾਲਕ ਦੱਸਦਾ ਹੈ ਕਿ ਉਸ ਬੱਚੇ ਨੇ ਕਾਰ ਸਾਫ ਕਰਨ ਦੇ ਬਹਾਨੇ ਸਕੈਮ ਕੀਤਾ। ਉਸ ਨੇ ਫਾਸਟੈਗ ਵਿਚ ਜਮ੍ਹਾ ਪੈਸਾ ਆਪਣੀ ਸਮਾਰਟ ਵਾਚ ਨਾਲ ਸਕੈਨ ਕਰਕੇ ਕੱਢ ਲਏ।
ਵਾਇਰਲ ਵੀਡੀਓ ਦਾ ਸੱਚ ਜਾਣਨ ਲਈ ਫਾਸਟੈਗ ਦਾ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤਾ। ਫਾਸਟੈਗ ਦੇ ਅਕਾਊਂਟ ‘ਤੇ ਸਾਨੂੰ ਵਾਇਰਲ ਵੀਡੀਓ ਦੇ ਰਿਪਲਾਈ ਵਿਚ ਇੱਕ ਪੋਸਟ ਮਿਲਿਆ।
ਫਾਸਟੈਗ ਨੇ ਲਿਖਿਆ NETC ਫਾਸਟੈਗ ਦਾ ਲੈਣ-ਦੇਣ ਸਿਰਫ ਰਜਿਸਟਰਡ ਵਪਾਰੀ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਜੀਓ ਲੋਕੇਸ਼ਨ ਤੋਂ ਐੱਨਪੀਸੀਆਈ ਨੇ ਫਾਸਟੈਗ ਵਿਵਸਥਾ ਵਿਚ ਸ਼ਾਮਲ ਕੀਤਾ ਹੈ। NETC FASTag ‘ਤੇ ਕੋਈ ਵੀ ਗੈਰ-ਰਜਿਸਟਰਡ ਡਿਵਾਈਸ ਟ੍ਰਾਂਜੈਕਸ਼ਨ ਨਹੀਂ ਕਰ ਸਕਦੀ ਹੈ। ਫਾਸਟੈਗ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਜਾਂਚ ਦੌਰਾਨ ਸਾਨੂੰ Paytm ਦੇ ਆਫੀਸ਼ੀਅਲ ਅਕਾਊਂਟ ‘ਤੇ ਵੀ ਇਸ ਨਾਲ ਜੁੜਿਆ ਇਕ ਪੋਸਟ ਮਿਲਿਆ। Paytm ਨੇ ਵੀਡੀਓ ਨੂੰ ਫੇਕ ਦੱਸਦੇ ਹੋਏ ਲਿਖਿਆ ਇਕ ਵੀਡੀਓ ਵਿਚ Paytm ਫਾਸਟੈਗ ਨੂੰ ਲੈ ਕੇ ਗਲਤ ਸੂਚਨਾ ਫੈਲਾਈ ਜਾ ਰਹੀ ਹੈ। NETC ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ FASTag ਭੁਗਤਾਨ ਸਿਰਫ ਰਜਿਸਟਰਡ ਵਪਾਰੀ ਹੀ ਕਰ ਸਕਦੇ ਹਨ। ਇਸ ਦੀ ਕਈ ਰਾਊਂਡ ਵਿਚ ਟੈਸਟਿੰਗ ਕੀਤੀ ਗਈ ਹੈ। ਪੇਟੀਐਆਮ ਫਾਸਟੈਗ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਦੱਸ ਦੇਈਏ ਕਿ ਜਾਂਚ ਦੌਰਾਨ ਡਿਵਾਈਸ ਸਕੈਨ ਤੋਂ ਫਾਸਟੈਗ ਸਕੈਮ ਦੀ ਹੁਣ ਤੱਕ ਸਾਨੂੰ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ ਹੈ। ਦੂਜੇ ਪਾਸੇ ਫਾਸਟੈਗ ਦਾ ਕਹਿਣਾ ਹੈ ਕਿ ਇਹ ਫਰਜ਼ੀਵਾੜਾ ਸੰਭਵ ਨਹੀਂ ਹੈ। ਫਾਸਟੈਗ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਾਫ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ।
ਵੀਡੀਓ ਲਈ ਕਲਿੱਕ ਕਰੋ -: