ਅਬੋਹਰ ਦੇ ਪਿੰਡ ਬਹਾਵਲਵਾਸੀ ਵਿਚ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਹਮੱਤਿਆ ਕਰ ਲਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਾਉਣ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਰਾਮਪਾਲ ਪੁੱਤਰ ਬਨਵਾਰੀ ਲਾਲ ਵਜੋਂ ਹੋਈ ਹੈ।
ਮ੍ਰਿਤਕ ਦੇ ਬੇਟੇ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਪੰਚਾਇਤੀ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦੇ ਸਨ। ਪਿਛਲੇ ਸਾਲ ਕੁਦਰਤੀ ਆਫਤ ਕਾਰਨ ਸਰ੍ਹੋਂ ਤੇ ਨਰਮੇ ਦੀ ਫਸਲ ਖਰਾਬ ਹੋ ਗਈ ਜਿਸ ਕਾਰਨ ਉਹ ਪੰਚਾਇਤ ਦਾ ਪੂਰਾ ਠੇਕਾ ਨਹੀਂ ਦੇ ਸਕੇ। ਇਸ ਵਾਰ ਵੀ ਉਨ੍ਹਾਂ ਦੇ ਪਿਤਾ ਨੇ 6 ਕਿੱਲੇ ਜ਼ਮੀਨ ਠੇਕੇ ‘ਤੇ ਲਈ ਸੀ ਪਰ ਕਣਕ ਦੀ ਫਸਲ ਖਰਾਬ ਹੋ ਗਈ।
ਅਰਵਿੰਦਰ ਮੁਤਾਬਕ ਫਸਲ ਲਈ ਖਾਦ ਤੇ ਕੀਟਨਾਸ਼ਕ ਆਦਿ ਕਾਰਨ ਆੜ੍ਹਤ ਦਾ ਕਾਫੀ ਕਰਜ਼ਾ ਹੋ ਗਿਆ ਜਿਸ ਤੋਂ ਪਿਤਾ ਪ੍ਰੇਸ਼ਾਨ ਰਹਿਣ ਲੱਗੇ। ਇਸ ਦੌਰਾਨ ਪਿਤਾ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਤੇ ਇਸ ਮਹੀਨੇ 20 ਤਰੀਕ ਨੂੰ ਬਾਰਾਤ ਜਾਣੀ ਸੀ ਪਰ ਪੈਸਿਆਂ ਦੀ ਘਾਟ ਕਾਰਨ ਪਿਤਾ ਵਿਆਹ ਲਈ ਇੰਤਜ਼ਾਮ ਕਰਨ ਵਿਚ ਸਮਰੱਥ ਨਹੀਂ ਸਨ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਮਾਮਲੇ ‘ਚ NDRF ਦਾ ਖੁਲਾਸਾ-‘ਹਵਾ ‘ਚ ਫੈਲ ਗਈ ਸੀ ਹਾਈਡ੍ਰੋਜਨ ਸਲਫਾਈਡ, ਜਿਸ ਨਾਲ ਮੌ.ਤਾਂ ਹੋਈਆਂ’
ਇਸੇ ਪ੍ਰੇਸ਼ਾਨੀ ਕਾਰਨ ਉਨ੍ਹਾਂ ਨੇ ਬੀਤੀ ਰਾਤ ਘਰ ਵਿਚ ਰੱਖੀ ਜ਼ਹਿਰੀਲੀ ਚੀਜ਼ ਖਾ ਲਈ। ਉੁਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਰਾਤ ਲਗਭਗ 9 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੇ ਏਐੱਸਆਈ ਗੁਰਮੇਲ ਸਿੰਘ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: