ਲੁਧਿਆਣਾ ਵਿਚ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਕਿਸਾਨ ਖੇਤਾਂ ਵਿਚ ਮੱਕੀ ਨੂੰ ਸਪਰੇਅ ਕਰ ਰਿਹਾ ਸੀ। ਅਚਾਨਕ ਤੋਂ ਖੇਤਾਂ ਵਿਚ ਲਟਕ ਰਹੀ ਬਿਜਲੀ ਦੀ ਤਾਰ ਉਸ ਦੇ ਸਰੀਰ ਨੂੰ ਛੂਹ ਗਈ। ਇਸ ਕਾਰਨ ਜ਼ੋਰਦਾਰ ਝਟਕਾ ਲੱਗਾ ਤੇ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਰਾਕੇਸ਼ ਕੁਮਾਰ (20) ਵਾਸੀ ਬਲੀਬੇਗ ਬਸਤੀ ਵਜੋਂ ਹੋਈ ਹੈ।
ਰਾਕੇਸ਼ ਕੁਮਾਰ ਆਪਣੇ 9 ਸਾਥੀਆਂ ਨਾਲ ਮਾਛੀਵਾੜਾ ਵਿਚ ਮੱਕੀ ਦੀ ਫਸਲ ਨੂੰ ਸਪਰੇਅ ਕਰਨ ਆਇਆ ਸੀ। ਰਾਕੇਸ਼ ਦੀ ਮੌਤ ਦੇ ਤੁਰੰਤ ਬਾਅਦ ਉਸ ਦੇ ਸਾਥੀਆਂ ਨੇ ਥਾਣਾ ਮਾਛੀਵਾੜਾ ਨੂੰ ਸੂਚਿਤ ਕੀਤਾ। ਥਾਣਾ ਮੁਖੀ ਦਵਿੰਦਰਪਾਲ ਸਿੰਘ ਮੌਕੇ ‘ਤੇ ਪਹੁੰਚੇ। ਬਿਜਲੀ ਸਪਲਾਈ ਬੰਦ ਕਰਨ ਦੇ ਬਾਅਦ ਰਾਕੇਸ਼ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲਿਆ।
ਘਟਨਾ ਦੀ ਸੂਚਨਾ ਕਿਸਾਨ ਰਾਕੇਸ਼ ਦੇ ਪਰਿਵਾਰ ਨੂੰ ਦਿੱਤੀ ਗਈ। ਪੋਸਟਮਾਰਟਮ ਕਰਵਾਉਣ ਦੇ ਬਾਅਦ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਰਾਕੇਸ਼ ਦੇ ਚਾਚਾ ਦਯਾਨੰਦ ਮੇਹਤੋ ਨੇ ਕਿਹਾ ਕਿ ਖੇਤ ਵਿਚੋਂ ਲੰਘ ਰਹੀ ਬਿਜਲੀ ਦੀ ਤਾਰ ਕਾਰਨ ਉਸ ਦੇ ਭਤੀਜੇ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ‘…ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿਲ ਜਾਏਗਾ’- ਸਿਸੋਦੀਆ ਨੇ ਜੇਲ੍ਹ ‘ਚ ਕਵਿਤਾ ਲਿਖ ਕੇ ਵਿੰਨ੍ਹਿਆ PM ਮੋਦੀ ‘ਤੇ ਨਿਸ਼ਾਨਾ
ਖੇਤ ਮਾਲਕ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤ ਦੇ ਪਿਛਲੇ ਪਾਸੇ ਤੋਂ ਲਾਈਟ ਜਾਂਦੀ ਹੈ। ਇਸ ਕਾਰਨ ਤਾਰ ਇਥੋਂ ਵਿਛਾਈ ਗਈ ਸੀ। ਤਾਰਾਂ ਢਿੱਲੀਆਂ ਹੋ ਗਈਆਂ ਸਨ। ਰਾਕੇਸ਼ ਦਾ ਹੱਥ ਤਾਰ ਨਾਲ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਡੀਐੱਸਪੀ ਵਰਿਆਮ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: