ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਹਨਾਂ ਦੀ ਟੀਮ ਅਤੇ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ “ਥਾਣਾ ਸਦਰ” ਦੀ ਪ੍ਰੋਮੋਸ਼ਨ ਲਈ ਖਾਸ ਤੌਰ ਤੇ ਬਾਘਾ ਪੁਰਾਣਾ ਪਹੁੰਚੀ।
ਇਸ ਮੌਕੇ ਕਿਸਾਨੀ ਅੰਦੋਲਨ ਬਾਰੇ ਬੋਲਣ ਤੋਂ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ, ਜੋ ਵੀ ਉਨ੍ਹਾਂ ਨਾਲ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ। ਜੇ ਪੂਰੇ ਦੇਸ਼ ਦੇ ਕਿਸਾਨ ਇਹੀ ਗੱਲ ਕਹਿ ਰਹੇ ਹਨ ਤਾਂ ਉਹ ਗਲਤ ਨਹੀਂ ਹੋ ਸਕਦੇ। ਉਨ੍ਹਾਂ ਸਪਸ਼ਟ ਕਿਹਾ ਕਿ ਜਿਨ੍ਹਾਂ ਦਾ ਅਸੀਂ ਖਾਂਧੇ ਹਾਂ, ਉਨ੍ਹਾਂ ਨਾਲ ਕੁਝ ਵੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਜਦੋਂ ਜਨਰਲ ਡਾਇਰ ਨਹੀਂ ਰਹੇ, ਤਾਂ ਅੱਜ ਦੇ ਨੇਤਾਵਾਂ ਦੀ ਕੀ ਹੈਸੀਅਤ ਹੈ।
ਇਹ ਵੀ ਪੜ੍ਹੋ : ਲੁਧਿਆਣਾ: DC ਨੇ SRS ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ ‘ਚ ਤੀਜੇ ਰੋਜ਼ਗਾਰ ਮੇਲੇ ਦਾ ਕੀਤਾ ਉਦਘਾਟਨ
ਰਾਜ ਬੱਬਰ ਨੇ ਕਿਹਾ ਕਿ ਉਹ ਸਿਆਸਤਦਾਨ ਨਹੀਂ ਹਨ ਅਤੇ ਨਾ ਹੀ ਨੇਤਾ ਹੋਣ ਦੇ ਨਾਤੇ ਕੁਝ ਕਹਿ ਰਹੇ ਹਨ। ਪਰ ਅੱਜ ਉਹ ਇੱਥੇ ਇੱਕ ਮਨੁੱਖ ਦੇ ਰੂਪ ਵਿੱਚ ਬੋਲ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਮਾਂ ਦਾ ਦਰਜਾ ਦਿੱਤਾ ਅਤੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਵੀ ਅਸੀਂ ਖਾਂਦੇ ਹਾਂ ਉਸ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕਿਸਾਨ ਸਖਤ ਮਿਹਨਤ ਕਰਕੇ ਸਾਨੂੰ ਭੋਜਨ ਦਿੰਦੇ ਹਨ ਅਤੇ ਸਾਨੂੰ ਉਨ੍ਹਾਂ ਦਾ ਆਦਰ ਕਰਨਾ ਸਿੱਖਣਾ ਚਾਹੀਦਾ ਹੈ। ਸਰਕਾਰਾਂ ਨੂੰ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣ ਦੀ ਲੋੜ ਹੈ। ਜੇ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋ ਰਹੇ ਹਨ ਅਤੇ ਕੁਝ ਕਹਿ ਰਹੇ ਹਨ, ਤਾਂ ਉਹ ਗਲਤ ਨਹੀਂ ਹੋ ਸਕਦੇ।
ਰਾਜ ਬੱਬਰ ਨੇ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਨਾਲ ਜੋ ਵੀ ਹੋਇਆ, ਉਹ ਗਲਤ ਹੋਇਆ। ਕਿਸਾਨਾਂ ਨਾਲ ਜੋ ਵੀ ਹੋ ਰਿਹਾ ਹੈ, ਉਹ ਨਹੀਂ ਹੋਣਾ ਚਾਹੀਦਾ। ਕਿਸਾਨਾਂ ਨਾਲ ਜ਼ੋਰ ਅਜਮਾਇਸ਼ ਨਹੀਂ ਕਰਨੀ ਚਾਹੀਦੀ। ਰਾਜ ਬੱਬਰ ਨੇ ਅੰਮ੍ਰਿਤਸਰ ਨੂੰ ਆਪਣਾ ਘਰ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਬਚਪਨ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਬਿਤਾਇਆ। ਦਰਬਾਰ ਸਾਹਿਬ ਦਾ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਜਦੋਂ ਵੀ ਉਹ ਅੰਮ੍ਰਿਤਸਰ ਆਉਂਦੇ ਹਨ, ਉਨ੍ਹਾਂ ਨੂੰ ਸ਼ਹਿਰ ਦੀਆਂ ਗਲੀਆਂ ਵਿੱਚੋਂ ਬਚਪਨ ਦੀ ਮਹਿਕ ਆਉਂਦੀ ਹੈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਸੂਬੇ ‘ਚ ਹਾਈ ਅਲਰਟ ਦੇ ਹੁਕਮ, ਪੁਲਿਸ ਨੇ ਟਿਫਿਨ ਬੰਬ ਮਾਮਲੇ ‘ਚ 4 ਹੋਰ ਲੋਕਾਂ ਨੂੰ ਕੀਤਾ ਗ੍ਰਿਫਤਾਰ