ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿਚ ਸਮਾਰਟ ਮੀਟਰ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਆਖਿਆ ਹੈ ਕਿ ਚਿੱਪ ਵਾਲੇ ਮੀਟਰ ਕਿਸੇ ਵੀ ਕੀਮਤ ‘ਤੇ ਨਹੀਂ ਲੱਗਣ ਦਿੱਤੇ ਜਾਣਗੇ। ਕਿਸਾਨਾਂ ਨੇ ਲੱਗੇ ਹੋਏ ਸਮਾਰਟ ਮੀਟਰ ਪੁੱਟਣੇ ਸ਼ੁਰੂ ਕਰ ਦਿੱਤੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਕੰਮ ਕਰ ਰਹੀ ਹੈ। ਕਿਉਂ ਸਮਾਰਟ ਮੀਟਰ ਵਿਚ ਚਿੱਪ ਪੈਣ ਉਤੇ ਇਹ ਪ੍ਰੀਪੇਡ ਮੀਟਰ ਬਣ ਜਾਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਸਮਾਰਟ ਮੀਟਰ ਆਖ ਕੇ ਇਹ ਕੰਮ ਸਿਰੇ ਲਾਉਣਾ ਚਾਹੁੰਦੀ ਹੈ। ਪਰ ਅਸਲ ਵਿਚ ਇਹੀ ਪ੍ਰੀਪੇਡ ਮੀਟਰ ਹਨ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਦੁਬਾਰਾ ਸਮਾਰਟ ਮੀਟਰ ਲਗਾਏ ਜਾਣਗੇ ਤਾਂ ਉਹ ਫਿਰ ਤੋਂ ਪੁੱਟ ਦੇਣਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਕਿਸੇ ਕੀਮਤ ‘ਤੇ ਪੰਜਾਬ ਵਿਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ ਪਰ ਇਸ ਦੇ ਬਾਵਜੂਦ ਅਜਿਹਾ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਕੇਂਦਰ ਦੇ ਇਸ਼ਾਰੇ ‘ਤੇ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਕੁਰੱਪਸ਼ਨ ਖਤਮ ਕਰਨ ਦੇ ਦਾਅਵੇ ‘ਤੇ ਖਹਿਰਾ ਨੇ ਘੇਰੀ ‘ਆਪ’, ‘1.5 ਲੱਖ ਸ਼ਿਕਾਇਤਾਂ ‘ਚੋਂ ਸਿਰਫ 3 ‘ਤੇ ਹੋਈ ਕਾਰਵਾਈ’
ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਸਮਾਰਟ ਮੀਟਰਾਂ ਬਾਰੇ ਫੈਸਲਾ ਲੋਕਾਂ ਦੀ ਰਾਏ ਮੁਤਾਬਕ ਲਿਆ ਜਾਵੇਗਾ ਤੇ ਬਾਅਦ ਵਿਚ ਬਿਜਲੀ ਮੰਤਰੀ ਨੇ ਇਹ ਆਖ ਦਿੱਤਾ ਕਿ ਅਸੀਂ ਸਮਾਰਟ ਮੀਟਰ ਲਾਵਾਂਗੇ ਪਰ ਅਜੇ ਪ੍ਰੀਪੇਡ ਮੀਟਰ ਦਾ ਕੋਈ ਵਿਚਾਰ ਨਹੀਂ। ਸਮਾਰਟ ਮੀਟਰਾਂ ਦੀ ਆੜ ਵਿਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਪ੍ਰੀਪੇਡ ਮੀਟਰ ਹੀ ਲਗਾਏ ਜਾ ਰਹੇ ਹਨ ਜੋ ਅਸੀਂ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ।