Farmers uprooted barricade : ਪਟਿਆਲਾ : ਸ਼ੰਭੂ ਵਿਖੇ ਪੁਲਿਸ ਨਾਲ ਝੜਪ ਅਤੇ ਬੈਰੀਕੇਡ ਨੂੰ ਉਖਾੜਨ ਤੋਂ ਬਾਅਦ ਹੁਣ ਕਿਸਾਨ ਖਨੌਰੀ ਸਰਹੱਦ ‘ਤੇ ਬੈਰੀਕੇਡਾਂ ਨੂੰ ਉਖਾੜ ਕੇ ਹਰਿਆਣਾ ਵਿਚ ਦਾਖਲ ਹੋ ਗਏ ਹਨ। ਇਹ ਅੱਜ ਦੂਜੀ ਵਾਰ ਹੈ ਜਦੋਂ ਕਿਸਾਨ ਦਿੱਲੀ ਵੱਲ ਵਧਣ ਲਈ ਹਰਿਆਣਾ ਵਿਚ ਦਾਖਲ ਹੋਏ ਹਨ। ਹਾਲਾਂਕਿ ਪੁਲਿਸ ਨੇ ਕਿਸਾਨਾਂ ਖਿਲਾਫ ਵਾਟਰ ਕੈਨਨ ਦੀ ਵਰਤੋਂ ਕੀਤੀ ਪਰ ਕਿਸਾਨਾਂ ਦੀ ਹਿੰਮਤ ਤੇ ਭਾਵਨਾ ਨੂੰ ਰੋਕਣ ਵਿੱਚ ਅਸਫਲ ਰਹੀ। ਹਮਲਾਵਰ ਕਿਸਾਨ ਅੱਗੇ ਵਧਣ ਤੋਂ ਬਾਅਦ, ਪੁਲਿਸ ਪਿੱਛੇ ਵੱਲ ਚਲੀ ਗਈ।
ਦੱਸਣਯੋਗ ਹੈ ਕਿ ਅੰਬਾਲਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਇਸ ਦੌਰਾਨ ਇੱਟ ਅਤੇ ਪੱਥਰ ਵੀ ਚੱਲੇ। ਕਿਸਾਨਾਂ ਨੂੰ ਰੋਕਣ ਲਈ ਸੜਕਾਂ ਅਤੇ ਪੁਲਾਂ ‘ਤੇ ਬੈਰੀਕੇਡ ਲਗਾਏ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਤੋੜ ਕੇ ਦਰਿਆ ‘ਚ ਸੁੱਟ ਦਿੱਤਾ। ਕਿਸਾਨਾਂ ਨੂੰ ਅੱਗੇ ਵਧਦੇ ਵੇਖ ਕੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ‘ਤੇ ਠੰਡੇ-ਠਾਰ ਪਾਣੀ ਦੀ ਵਰਖਾ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ।
ਅੰਬਾਲਾ ਪਟਿਆਲਾ ਸਰਹੱਦ ‘ਤੇ, ਦਿੱਲੀ ਪੁਲਿਸ ਨੇ ਕੁੱਝ ਟਰੱਕ ਖੜੇ ਕੀਤੇ ਹਨ ਤਾਂ ਕਿ ਕਿਸਾਨ ਅੱਗੇ ਨਾ ਆ ਸਕਣ। ਪਰ ਕਿਸਾਨਾਂ ਨੇ ਟਰੱਕ ਨੂੰ ਤੋੜ ਕੇ ਅੱਗੇ ਧੱਕ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਫਿਰ ਹੰਝੂ ਗੈਸ ਦੇ ਗੋਲੇ ਛੱਡੇ ਹਨ ਅਤੇ ਪਾਣੀ ਦੀ ਵਰਖਾ ਕੀਤੀ। ਜਿਸ ਤੋਂ ਬਾਅਦ ਕਿਸਾਨਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਕੀਤੀ। ਕਿਸਾਨ ਜ਼ਬਰਦਸਤੀ ਹਰਿਆਣਾ ਦੀ ਸਰਹੱਦ ਵਿੱਚ ਦਾਖਲ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ। ਕਿਸਾਨ ਹੁਣ ਆਪਣੇ ਟਰੈਕਟਰਾਂ ‘ਤੇ ਜ਼ਬਰਦਸਤੀ ਅੱਗੇ ਵੱਧਣ ਦੀ ਕੋਸ਼ਿਸ਼ ਕਰਦੇ ਹੋਏ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨਾਂ ਨੇ ਬੈਰੀਕੇਡ ਨਦੀ ਵਿੱਚ ਸੁੱਟ ਦਿੱਤੇ। ਉਥੇ ਹੀ ਇਸ ਦੇ ਨਾਲ ਹੀ ਕਿਸਾਨਾਂ ਦੇ ‘ਦਿੱਲੀ ਚੱਲੋ’ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਕ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਵੀ ਦਿੱਲੀ ਅਤੇ ਨਾਲ ਲੱਗਦੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਹਜ਼ਾਰਾਂ ਕਿਸਾਨ ਅੱਜ ਦਿੱਲੀ ਵਿੱਚ ਵਿਸ਼ਾਲ ਪ੍ਰਦਰਸ਼ਨ ਕਰਨਗੇ । ਇਸ ਦੇ ਨਾਲ ਹੀ ਪੁਲਿਸ ਵਿਰੋਧ ਕਰ ਰਹੇ ਇਨ੍ਹਾਂ ਕਿਸਾਨਾਂ ‘ਤੇ ਨਜ਼ਰ ਰੱਖਣ ਲਈ ਡਰੋਨਾਂ ਦਾ ਸਹਾਰਾ ਲੈ ਰਹੀ ਹੈ।