ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਘਪਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਮਾਮਲੇ ਵਿਚ ਫਾਰੂਕ ਤੋਂ ਕਈ ਵਾਰ ਪੁੱਛਗਿਛ ਕੀਤੀ ਜਾ ਚੁੱਕੀ ਹੈ। 2019 ਵਿਚ ਸਾਬਕਾ ਸੀਐੱਮ ਨੇ ਕ੍ਰਿਕਟ ਐਸੋਸੀਏਸ਼ਨ ਘਪਲੇ ਵਿਚ ਆਪਣਾ ਬਿਆਨ ਦਰਜ ਕਰਾਇਆ ਸੀ।
ਈਡੀ ਇਸ ਮਾਮਲੇ ਵਿਚ ਫਾਰੂਕ ਖਿਲਾਫ ਕਾਰਵਾਈ ਵੀ ਕਰ ਚੁੱਕੀ ਹੈ। ਦਸੰਬਰ 2020 ਵਿਚ ਅਬਦੁੱਲਾ ਦੀ 11.86 ਕਰੋੜ ਦੀ ਸੰਪਤੀ ਕੁਰਕ ਸੀ। ਆਖਰੀ ਵਾਰ ਉਨ੍ਹਾਂ ਤੋਂ 31 ਮਈ ਨੂੰ ਸ਼੍ਰੀਨਗਰ ਵਿਚ 3 ਘੰਟੇ ਤੋਂ ਵੱਧ ਸਮੇਂ ਲਈ ਪੁੱਛਗਿਛ ਹੋਈ ਸੀ।
ਫਾਰੂਕ ‘ਤੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਪੈਸੇ ਨੂੰ ਹੇਰਾਫੇਰੀ ਨਾਲ ਕੱਢਣ ਦਾ ਦੋਸ਼ ਹੈ। ਇਸ ਰਕਮ ਨੂੰ ਐਸੋਸੀਏਸ਼ਨ ਦੇ ਅਧਿਕਾਰੀਆਂ ਸਣੇ ਕਈ ਹੋਰ ਲੋਕਾਂ ਦੇ ਵਿਅਕਤੀਗਤ ਬੈਂਕ ਖਾਤਿਆਂ ਵਿਚ ਟਰਾਂਸਫਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਫਾਰੂਕ ਦੀ ਭੂਮਿਕਾ ਇਸ ਲਈ ਸ਼ੱਕੀ ਮੰਨੀ ਗਈ ਕਿਉਂਕਿ ਉਸ ਸਮੇਂ ਉਹ ਐਸੋਸੀਏਸ਼ਨ ਦੇ ਪ੍ਰਧਾਨ ਸਨ।
ਅਬਦੁੱਲਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਸੀ। ਨਾਲ ਹੀ ਖੇਡ ਵਿਭਾਗ ਵਿਚ ਨਿਯੁਕਤੀਆਂ ਕੀਤੀਆਂ ਜਿਸ ਨਾਲ ਬੀਸੀਸੀਆਈ ਵੱਲੋਂ ਮਿਲਣ ਵਾਲੇ ਪੈਸੇ ਨੂੰ ਲੁੱਟਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸੁਕੰਨਿਆ ਸਮ੍ਰਿਧੀ ਯੋਜਨਾ ਅ
ਜੰਮੂ-ਕਸ਼ਮੀਰ ਕ੍ਰਿਕਟ ਸੰਘ ‘ਚ ਕਰੀਬ 113 ਕਰੋੜ ਰੁਪਏ ਦੀ ਵਿੱਤੀ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਗਈ ਸੀ। ਦੋਸ਼ ਸੀ ਕਿ ਇਹ ਰਕਮ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਸ ਵਿੱਚ ਵੰਡੀ ਹੋਈ ਹੈ। 2015 ਵਿੱਚ ਜੰਮੂ-ਕਸ਼ਮੀਰ ਹਾਈ ਕੋਰਟ ਨੇ ਕ੍ਰਿਕਟ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। 11 ਜੁਲਾਈ 2018 ਨੂੰ ਸੀਬੀਆਈ ਦੀ ਐਫਆਈਆਰ ਦੇ ਆਧਾਰ ‘ਤੇ ਈਡੀ ਨੇ ਵੀ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਸਲੀਮ ਖਾਨ ਅਤੇ ਅਹਿਸਾਨ ਅਹਿਮਦ ਮਿਰਜ਼ਾ ਮੁੱਖ ਮੁਲਜ਼ਮ ਹਨ।