ਦੇਸ਼ ਵਿਚ ਕਤਲ ਦੇ ਮਾਮਲੇ ਵੱਧਦੇ ਜਾ ਰਹੇ ਹਨ ;ਤੇ ਅਜਿਹਾ ਹੀ ਮੁੰਬਈ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 38 ਸਾਲਾ ਪਿਤਾ ਨੇ ਸ਼ਨੀਵਾਰ ਸਵੇਰੇ ਮਲਵਾਨੀ ਚਰਚ ਨੇੜੇ ਘਰ ‘ਚ ਸੁੱਤੇ ਪਏ ਆਪਣੇ 5 ਸਾਲਾ ਬੇਟੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਦੋਸ਼ੀ ਪਿਤਾ ਨੰਦਨ ਨੇ ਆਪਣੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਥਾਣੇ ‘ਚ ਆਤਮ ਸਮਰਪਣ ਵੀ ਕੀਤਾ ਹੈ ।
ਜਾਣਕਾਰੀ ਅਨੁਸਾਰ ਨੰਦਨ ਅਧਿਕਾਰੀ ਅਤੇ ਉਸਦੀ 35 ਸਾਲਾ ਪਤਨੀ ਸੁਨੀਤਾ ਮਾਲਵਾਨੀ ਵਿੱਚ ਅੰਡੇ ਦੀ ਦੁਕਾਨ ਚਲਾਉਂਦੇ ਹਨ। ਉਸ ਦੀ 13 ਸਾਲ ਦੀ ਬੇਟੀ ਅਤੇ 5 ਸਾਲ ਦਾ ਬੇਟਾ ਸੀ। ਦੋਸ਼ੀ ਨੰਦਨ ਦੀ ਪਤਨੀ ਸੁਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਅਕਸਰ ਕੰਮ ਕਰਨ ਦੀ ਬਜਾਏ ਘਰ ‘ਚ ਹੀ ਸੌਂ ਜਾਂਦਾ ਸੀ। ਇਸ ਦੌਰਾਨ ਸੁਨੀਤਾ ਅਤੇ ਉਸ ਦੀ ਬੇਟੀ ਦੁਕਾਨ ਦਾ ਸੰਚਾਲਨ ਕਰਦੇ ਸਨ। ਇਸ ਗੱਲ ਨੂੰ ਲੈ ਕੇ ਘਰ ‘ਚ ਅਕਸਰ ਝਗੜਾ ਰਹਿੰਦਾ ਸੀ। ਦੋਸ਼ੀ ਨੰਦਨ ਦੀ ਪਤਨੀ ਸੁਨੀਤਾ ‘ਘਰੇਲੂ ਸਹਾਇਕ’ ਵਜੋਂ ਕੰਮ ਕਰਦੀ ਸੀ।
ਇਹ ਵੀ ਪੜ੍ਹੋ : ਅਮਰੀਕਾ ‘ਚ ਸਿੱਖ ਸਟੂਡੈਂਟ ਕਾਲਜ ‘ਚ ਪਹਿਨ ਸਕਣਗੇ ਕਿਰਪਾਨ, US ਯੂਨੀਵਰਸਿਟੀ ਨੇ ਬਦਲੀ ਪਾਲਿਸੀ
ਰਿਪੋਰਟ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਨੰਦਨ ਅੰਡੇ ਦੀ ਦੁਕਾਨ ਚਲਾ ਰਿਹਾ ਸੀ ਜਦੋਂ ਸੁਨੀਤਾ ਆਪਣੀ ਬੇਟੀ ਨਾਲ ਸਕੂਲ ਗਈ ਹੋਈ ਸੀ। ਉਸ ਸਮੇਂ ਉਸ ਦਾ ਲੜਕਾ ਸੌਂ ਰਿਹਾ ਸੀ। ਸ਼ਨੀਵਾਰ ਸਵੇਰੇ ਕਰੀਬ 9:40 ਵਜੇ ਸੁਨੀਤਾ ਨੂੰ ਉਸ ਦੀ ਸੱਸ ਦਾ ਫੋਨ ਆਇਆ ਕਿ ਪੁਲਿਸ ਉਸ ਦੇ ਘਰ ਆਈ ਹੈ। ਇਹ ਸੁਣ ਕੇ ਸੁਨੀਤਾ ਜਲਦੀ ਹੀ ਆਪਣੇ ਘਰ ਪਹੁੰਚ ਗਈ। ਘਰ ਪਹੁੰਚ ਕੇ ਉਸ ਨੇ ਅੰਦਰੋਂ ਆਪਣੇ ਲੜਕੇ ਦਾ ਗਲਾ ਵੱਢਿਆ ਹੋਇਆ ਦੇਖਿਆ। ਉਸ ਦੇ ਕੋਲ ਖੂਨ ਨਾਲ ਲੱਥਪੱਥ ਚਾਕੂ ਵੀ ਪਿਆ ਸੀ। ਇਹ ਦੇਖ ਕੇ ਸੁਨੀਤਾ ਰੋਣ ਲੱਗ ਪਈ। ਘਟਨਾ ਤੋਂ ਬਾਅਦ ਦੋਸ਼ੀ ਨੰਦਨ ਨੇ ਥਾਣੇ ‘ਚ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਰ ‘ਚ ਕਲੇਸ਼ ਕਾਰਨ ਨੰਦਨ ਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: