ਫਰੀਦਕੋਟ ਦੇ ਕੋਟਕਪੂਰਾ ਸ਼ਹਿਰ ਵਾਸੀ 3 ਬੱਚਿਆਂ ਦੇ ਪਿਤਾ ਨੇ ਨਹਿਰ ਵਿਚ ਛਲਾਂਗ ਲਗਾ ਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਨੇ ਮ੍ਰਿਤਕ ਵੱਲੋਂ ਆਤਮਹੱਤਿਆ ਤੋਂ ਪਹਿਲਾਂ ਪਰਿਵਾਰ ਨੂੰ ਭੇਜੇ ਗਏ ਵੀਡੀਓ ਸੰਦੇਸ਼ ਦੇ ਆਧਾਰ ‘ਤੇ 3 ਮੁਲਜ਼ਮਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ। ਤੀਜੇ ਦੀ ਭਾਲ ਜਾਰੀ ਹੈ।
ਕੋਟਕਪੂਰਾ ਸਿਟੀ ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੋਟਕਪੂਰਾ ਸ਼ਹਿਰ ਦੇ ਨਰਿੰਦਰ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ 3 ਬੱਚੇ, ਪਤਨੀ ਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਮ੍ਰਿਤਕ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਪਰਿਵਾਰ ਨੂੰ ਜੋ ਵੀਡੀਓ ਸੰਦੇਸ਼ ਭੇਜਿਆ ਹੈ ਉਸ ਵਿਚ ਉਹ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪਰਿਵਾਰ ਤੋਂ ਮਾਫੀ ਮੰਗ ਰਿਹਾ ਹੈ। ਇਸ ਦੇ ਬਾਅਦ ਨਹਿਰ ਵਿਚ ਛਾਲ ਮਾਰ ਦਿੰਦਾ ਹੈ।
ਇਹ ਵੀ ਪੜ੍ਹੋ : ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 2,380 ਨਵੇਂ ਕੇਸ, 21 ਮੌ.ਤਾਂ, ਐਕਟਿਵ ਮਾਮਲੇ ਘੱਟ ਕੇ ਹੋਏ 27,212
ਵੀਡੀਓ ਵਿਚ ਉਹ ਆਪਣੀ ਆਤਮਹੱਤਿਆ ਦਾ ਕਾਰਨ 3 ਲੋਕਾਂ ਵੱਲੋਂ ਬੁਰੇ ਤਰੀਕੇ ਨਾਲ ਪ੍ਰੇਸ਼ਾਨ ਕਰਨਾ ਦੱਸ ਰਿਹਾ ਹੈ। ਵੀਡੀਓ ਵਿਚ ਵੀ ਆਤਮਹੱਤਿਆ ਦਾਕਾਰਨ ਸਪੱਸ਼ਟ ਨਹੀਂ ਦੱਸਿਆ ਗਿਆ ਪਰ ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ ਕੇਸ ਦਰਜ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਲਾਸ਼ ਨੂੰ ਨਹਿਰ ਤੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: