ਪੰਜਾਬ ਦੇ ਫਾਜ਼ਿਲਕਾ ‘ਚ 2.5 ਕਰੋੜ ਦੀ ਲਾਟਰੀ ਦਾ ਮਾਲਕ ਸਾਹਮਣੇ ਆਇਆ ਹੈ। ਇਹ ਇਨਾਮ ਪਿੰਡ ਰਾਮਕੋਟ ਦੇ ਵਾਸੀ ਭਲਾ ਰਾਮ ਨੂੰ ਮਿਲਿਆ ਹੈ। ਭਲਾ ਰਾਮ ਇਨਾਮੀ ਰਾਸ਼ੀ ਹਾਸਲ ਕਰਕੇ ਇੱਕ ਹੀ ਦਿਨ ਵਿੱਚ ਕਰੋੜਪਤੀ ਬਣ ਗਿਆ ਹੈ। ਹਾਲਾਂਕਿ ਅਜੇ ਉਸ ਤੋਂ ਲਾਟਰੀ ਟਿਕਟ ਅੱਗੇ ਭੇਜੀ ਜਾਵੇਗੀ। ਜਿਸ ਤੋਂ ਬਾਅਦ ਇਨਾਮੀ ਰਾਸ਼ੀ ਉਸ ਨੂੰ ਸੌਂਪ ਦਿੱਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਲਾਟਰੀ ਏਜੰਟ ਰੂਪ ਚੰਦ ਲਾਟਰੀ ਵਾਲੇ ਦੇ ਡਾਇਰੈਕਟਰ ਰੂਪ ਚੰਦ ਅਤੇ ਬੌਬੀ ਬਵੇਜਾ ਨੇ ਦੱਸਿਆ ਕਿ 5 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡੀਅਰ 500 ਮਾਸਿਕ ਲਾਟਰੀ ਟਿਕਟ ਨੰਬਰ 249092 ਖਰੀਦੀ ਗਈ ਸੀ। ਜਿਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਅੱਜ 4 ਦਿਨਾਂ ਬਾਅਦ ਭਲਾ ਰਾਮ ਵਾਸੀ ਰਾਮਕੋਟ ਦਾ ਫੋਨ ਆਇਆ ਕਿ ਉਸ ਕੋਲ ਇਨਾਮੀ ਰਾਸ਼ੀ ਵਾਲੀ ਟਿਕਟ ਹੈ।
ਇਸ ‘ਤੋਂ ਬਾਅਦ ਭਲਾ ਰਾਮ ਉਨ੍ਹਾਂ ਦੀ ਦੁਕਾਨ ‘ਤੇ ਪਹੁੰਚਿਆ। ਲਾਟਰੀ ਆਪ੍ਰੇਟਰ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਭਲਾ ਰਾਮ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਅਸ਼ੋਕ ਗੁਲਬਧਰ ਨੇ ਕਿਹਾ ਕਿ ਉਨ੍ਹਾਂ ਦਾ ਟਿਕਟ ਇਨਾਮੀ ਰਾਸ਼ੀ ਲਈ ਉੱਪਰ ਭੇਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : WAPCOS ਦੇ ਸਾਬਕਾ CMD ਦੇ ਘਰ ਛਾਪੇਮਾਰੀ, CBI ਨੇ 38.38 ਕਰੋੜ ਰੁ: ਤੇ ਗਹਿਣੇ ਕੀਤੇ ਬਰਾਮਦ
ਭਲਾ ਰਾਮ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਅਤੇ ਉਸ ਕੋਲ ਇੱਕ ਬਟਨ ਵਾਲਾ ਫ਼ੋਨ ਸੀ ਜਿੱਥੋਂ ਉਹ ਚੈੱਕ ਨਹੀਂ ਕਰ ਸਕਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਦੇ ਸਮਾਰਟ ਫੋਨ ਤੋਂ ਟਿਕਟ ਚੈੱਕ ਕੀਤੀ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਦੱਸਿਆ ਕਿ ਉਹ 1990 ਤੋਂ ਲਾਟਰੀ ਵਿੱਚ ਕਿਸਮਤ ਅਜ਼ਮਾ ਰਿਹਾ ਹੈ। ਉਸ ਨੂੰ ਪਿਛਲੇ ਹਫ਼ਤੇ 9 ਹਜ਼ਾਰ ਦਾ ਇਨਾਮ ਮਿਲਿਆ ਸੀ।
ਭਲਾ ਰਾਮ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਕ੍ਰਮਵਾਰ 2,000 ਅਤੇ 50,000 ਰੁਪਏ ਦੇ ਇਨਾਮ ਵੀ ਮਿਲ ਚੁੱਕੇ ਹਨ। ਇਸੇ ਲਈ ਉਸ ਨੇ ਲਾਟਰੀਆਂ ਖਰੀਦਣੀਆਂ ਬੰਦ ਨਹੀਂ ਕੀਤੀਆਂ। ਭਲਾ ਰਾਮ ਖਤੀਬਾੜੀ ਕਰਦਾ ਹੈ ਅਤੇ ਉਹ 9 ਏਕੜ ਜ਼ਮੀਨ ਦਾ ਮਾਲਕ ਹੈ। ਭਲਾ ਰਾਮ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ ਅਤੇ ਉਹ ਇਸ ਪੈਸੇ ਦੀ ਵਰਤੋਂ ਆਪਣੇ ਪੁੱਤਰ ਅਤੇ ਧੀ ਦੀ ਪੜ੍ਹਾਈ ਲਈ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: