ਪਾਕਿਸਤਾਨ ‘ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ। ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ਸ਼ਕਤੀ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਇਸੇ ਦਰਮਿਆਨ ਜੇਯੂਆਈਐੱਫ ਦੇ ਪ੍ਰਧਾਨ ਮੌਲਾਨਾ ਫਜ਼ਲੂਰ ਰਹਿਮਾਨ ਨੇ ਇਮਰਾਨ ਖਾਨ ਨੂੰ ਵਿਰੋਧੀ ਧਿਰਾਂ ਨੂੰ ਕੋਈ ਵੀ ਧਮਕੀ ਦੇਣ ਖਿਲਾਫ ਚੇਤਾਵਨੀ ਦਿੱਤੀ ਹੈ। ਮੋਲਾਨਾ ਡੀਜਲ ਦੇ ਨਾਂ ਨਾਲ ਮਸ਼ਹੂਰ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਿਰੋਧੀਆਂ ਨੂੰ ਧਮਕਾਇਆ ਤਾਂ ਮੂੰਹ ਤੋੜ ਜਵਾਬ ਦੇਣਗੇ।
ਮੌਲਾਨਾ ਨੇ ਕਿਹਾ ਕਿ ਅਸੀਂ ਚੂੜੀਆਂ ਨਹੀਂ ਪਾਈਆਂ। ਉਨ੍ਹਾਂ ਕਿਹਾ ਕਿ ਵਿਰੋਧੀ ਆਪਣੀ ਹੱਦ ਵਿਚ ਹੈ ਤੇ ਸਰਕਾਰ ਨੂੰ ਵੀ ਆਪਣੀ ਹੱਦ ਨਹੀਂ ਲੰਘਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਸਾਰੇ ਸਹਿਯੋਗੀਆਂ ਨਾਲ ਗੱਲਬਾਤ ਕਰਨਾ ਵਿਰੋਧੀ ਪੀਡੀਐੱਮ ਗਠਜੋੜ ਦਾ ਫੈਸਲਾ ਸੀ। ਸਰਕਾਰ ਸਮਰਥਕ ਪੀਐੱਮਐੱਲ-ਕਿਊ ਉਨ੍ਹਾਂ ਦੇ ਵਿਚ ਮਾਮਲਿਆਂ ਨੂੰ ਨਿਪਟਾਉਣ ਲਈ ਵਿਰੋਧੀ ਪੀਐੱਮਐੱਲ-ਐੱਨ ਨਾਲ ਗੱਲਬਾਤ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇ ਸਹਿਯੋਗੀ ਦਲਾਂ ਨਾਲ ਸਾਰੇ ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ। ਫਜ਼ਲੂਰ ਰਹਿਮਾਨ ਨੇ ਦੱਸਿਆ ਕਿ ਐੱਸਕਿਊਐੱਮ-ਪੀ ਨੇ ਮੰਤਰਾਲੇ ਦੀ ਕੋਈ ਮੰਗ ਨਹੀਂ ਕੀਤੀ ਸੀ ਪਰ ਸਥਾਨਕ ਸਰਕਾਰ ਦੇ ਬਿੱਲ ‘ਤੇ ਪੀਪੀਪੀ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਐੱਸਕਿਊਐੱਮ-ਪੀ ਦੀ ਮੰਗ ਮੰਨ ਲਈ ਗਈ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਸ਼ਾਹ ਦਾ ਵੱਡਾ ਐਲਾਨ, ‘ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਹੁਣ ਲਾਗੂ ਹੋਣਗੇ ਸੈਂਟਰ ਸਰਵਿਸ ਰੂਲਜ਼’
ਮੌਲਾਨਾ ਨੇ ਦਾਅਵਾ ਕੀਤਾ ਕਿ ਹੁਣ ਸਾਰਾ ਕੁਝ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਨਿਕਲ ਗਿਆ ਹੈ ਤੇ ਉਹ ਆਪਣੀ ਸਰਕਾਰ ਨੂੰ ਬਚਾਉਣ ਲਈ ਆਖਰੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਇਹ ਬੇਕਾਰ ਸੀ। ਉਨ੍ਹਾਂ ਕਿਹਾ ਕਿ ਹੁਣ ਸਾਰੇ ਮਾਮਲਿਆਂ ‘ਤੇ ਨੈਸ਼ਨਲ ਅਸੈਂਬਲੀ ਵਿਚ ਬੇਭਰੋਸਗੀ ਪ੍ਰਸਤਾਵ ‘ਤੇ ਫੈਸਲੇ ਤੋਂ ਬਾਅਦ ਚਰਚਾ ਕੀਤੀ ਜਾਵੇਗੀ।