ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਵਿਚ ਇਕ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕਰ ਨਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਦੀ ਪੁਲਿਸ ਨੇ ਮੁਲਜ਼ਮ ਰਾਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰਨ ਦੇ ਬਾਅਦ ਸ਼ਾਮ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।
ਅੰਮ੍ਰਿਤਸਰ ਏਅਰਪੋਰਟ ‘ਤੇ ਤਾਇਨਾਤ ਇੰਡੀਗੋ ਏਅਰਲਾਈਨ ਦੇ ਸਹਾਇਕ ਸਕਿਓਰਿਟੀ ਮੈਨੇਜਰ ਅਜੇ ਕੁਮਾਰ ਨੇ ਏਅਰਪੋਰਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੁਬਈ ਤੋਂ ਆਈ ਇੰਡੀਗੋ ਏਅਰਲਾਈਨ ਦੀ ਫਲਾਈਟ ਤੋਂ ਜਲੰਧਰ ਦੇ ਪਿੰਡ ਕੋਟਲੀ ਵਾਸੀ ਰਾਜਿੰਦਰ ਸਿੰਘ ਨੇ ਬੋਰਡਿੰਗ ਕੀਤੀ ਸੀ। ਫਲਾਈਟ ਦੌਰਾਨ ਰਸਤੇ ਵਿਚ ਦੋਸ਼ੀ ਨੇ ਸ਼ਰਾਬ ਪੀ ਕੇ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਤੇ ਉੱਚੀ ਆਵਾਜ਼ ਵਿਚ ਸ਼ੋਰ ਵੀ ਮਚਾਇਆ।
ਇਹ ਵੀ ਪੜ੍ਹੋ : ਕੇਦਾਰਨਾਥ ‘ਚ ਮੀਂਹ ਤੇ ਬਰਫਬਾਰੀ, ਸ਼ਰਧਾਲੂਆਂ ਨੂੰ ਅਪੀਲ-‘ਮੌਸਮ ਖਰਾਬ ਹੈ, ਛੱਤਰੀ ਤੇ ਦਵਾਈਆਂ ਲੈ ਕੇ ਚੱਲੋ’
ਜਾਂਚ ਅਧਿਕਾਰੀ ASI ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਆਈਪੀਸੀ ਦੀ ਧਾਰਾ 354 ਤੇ 509 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਦੇ ਬਾਅਦ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: