ਪੰਜਾਬ ਦੇ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ‘ਚ ਐਤਵਾਰ ਦੇਰ ਰਾਤ ਭਿਆਨਕ ਅੱਗ ਲਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਮਿੰਟਾਂ ‘ਚ ਬੈਂਕ ਦੇ ਅੰਦਰ ਪਿਆ ਕਰੀਬ 90 ਫੀਸਦੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਕਾਰਨ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਕ ਦੇਰ ਰਾਤ ਕੁਝ ਲੋਕਾਂ ਨੇ ਬੈਂਕ ਦੇ ਅੰਦਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਨਾਲ ਹੀ ਬੈਂਕ ਮੈਨੇਜਰ ਨੂੰ ਵੀ ਬੁਲਾਇਆ ਗਿਆ। ਇਹ ਮਾਣ ਵਾਲੀ ਗੱਲ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ, ਜਿਸ ਕਾਰਨ ਬੈਂਕ ਦਾ ਕੈਸ਼ ਅਤੇ ਰਿਕਾਰਡ ਰੂਮ ਬਚ ਗਿਆ। ਦੱਸਿਆ ਜਾ ਰਿਹਾ ਹੈ ਬੈਂਕ ਦੇ ਨਾਲ ATM ਵੀ ਬਣਿਆ ਹੈ, ਜਿਸ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਫਾਇਰ ਕਰਮੀਆਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਬੈਂਕ ਵਿੱਚ ਪਿਆ ਕਰੀਬ 90 ਫੀਸਦੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਛੱਤ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਡਿੱਗਣ ਦਾ ਵੀ ਖਤਰਾ ਹੈ। ਬੈਂਕ ਵਿੱਚ ਲੱਗੀ ਅੱਗ ਭਿਆਨਕ ਸੀ ਪਰ ਗ਼ਨੀਮਤ ਰਹੀ ਕਿ ਅੱਗ ਬੈਂਕ ਦੇ ਮੇਨ ਗੇਟ ਵਾਲੇ ਪਾਸੇ ਲੱਗੀ। ਕਿਉਂਕਿ ਬੈਂਕ ਦੇ ਪਿੱਛੇ ਕੈਸ਼ ਅਤੇ ਰਿਕਾਰਡ ਰੂਮ ਸੀ, ਅੱਗ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇਸ ‘ਤੇ ਕਾਬੂ ਪਾ ਲਿਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 10 ਲੱਖ ਦੀ ਲੁੱਟ: GNDU ਨੇੜੇ 4 ਲੁਟੇਰਿਆਂ ਨੇ ਕੈਸ਼ੀਅਰ ‘ਤੋਂ ਨਕਦੀ ਖੋਹ ਕੀਤਾ ਜ਼ਖਮੀ
ਬੈਂਕ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਨਾਲ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਨਕਦੀ ਅਤੇ ਰਿਕਾਰਡ ਦਾ ਬਚਾਅ ਹੋ ਗਿਆ। ਬੈਂਕ ਮੈਨੇਜਰ ਨੇ ਕਿਹਾ ਕਿ ATM ਤੇ ਕੋਈ ਸੁਰੱਖਿਆ ਗਾਰਡ ਨਹੀਂ ਹੈ। ਇਸ ’ਤੇ ਬੈਂਕ ਮੈਨੇਜਰ ਸੁਰਿੰਦਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀ ਵੱਲੋਂ ਸੁਰੱਖਿਆ ਗਾਰਡ ਰੱਖੇ ਜਾਣੇ ਹਨ।
ਵੀਡੀਓ ਲਈ ਕਲਿੱਕ ਕਰੋ -: