ਪੰਜਾਬ ਦੇ ਅਬੋਹਰ ਸ਼ਹਿਰ ‘ਚ ਬੁੱਧਵਾਰ ਰਾਤ ਨੂੰ ਇਕ ਕਰਿਆਨੇ ਦੀ ਦੁਕਾਨ ‘ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ‘ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਦੁਕਾਨ ‘ਚ ਅੱਗ ਲੱਗੀ ਉਸ ਦਾ ਨਾਮ ਪ੍ਰੇਮ ਦੀ ਹੱਟੀ ਸੀ। ਅੱਗ ਲੱਗਣ ਕਾਰਨ ਦੁਕਾਨ ਦੇ ਮਾਲਕ ਦਾ ਕਰੀਬ 80 ਹਜ਼ਾਰ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਨੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਪ੍ਰੇਮ ਨਗਰ ਵਾਸੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਉਸ ਦੀ ਸੰਤ ਨਗਰ ਵਿੱਚ ਪ੍ਰੇਮ ਦੀ ਹੱਟੀ ਨਾਮਕ ਕਰਿਆਨੇ ਦੀ ਦੁਕਾਨ ਹੈ। ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਕਿਸੇ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ। ਜਦੋਂ ਉਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਸਾਰੀ ਦੁਕਾਨ ‘ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਪ੍ਰੇਮ ਨੇ ਦੱਸਿਆ ਕਿ ਇਸ ਘਟਨਾ ‘ਚ ਉਸ ਦਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ CM ਨਾਲ ਮੀਟਿੰਗ ਕਰਨਗੇ ਰਾਜਪਾਲ ਪੁਰੋਹਿਤ, PU ਨੂੰ ਜਾਰੀ ਗ੍ਰਾਂਟ ‘ਤੇ ਹੋਵੇਗੀ ਚਰਚਾ
ਪ੍ਰੇਮ ਅਨੁਸਾਰ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਉਦੋਂ ਤੱਕ ਅੱਗ ਬਹੁਤ ਜਿਆਦਾ ਫੈਲ ਚੁੱਕੀ ਸੀ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਚੁਕਿਆ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਕਰਨ ‘ਤੋਂ ਬਾਅਦ ਅੱਗ ਨੂੰ ਬੁਝਾਇਆ। ਫਾਇਰ ਬ੍ਰਿਗੇਡ ਮੁਤਾਬਕ ਭਾਰੀ ਮੀਂਹ ਕਾਰਨ ਦੁਕਾਨ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੈ।
ਵੀਡੀਓ ਲਈ ਕਲਿੱਕ ਕਰੋ -: