ਅੰਮ੍ਰਿਤਸਰ ਵਿਖੇ ਪਟਾਕੇ ਵੇਚਣ ਵਾਲਿਆਂ ਲਈ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਨਿਰਦੇਸ਼ ਜਾਰੀ ਕੀਤੇ ਹਨ। ਡੀ. ਸੀ. ਨੇ ਕਿਹਾ ਕਿ ਪਟਾਕਾ ਵੇਚਣ ਵਾਲੇ ਸਟਾਲਾਂ ‘ਤੇ ਸਿਰਫ ਉਹੀ ਲੋਕ ਬੈਠ ਸਕਣਗੇ ਜਿਨ੍ਹਾਂ ਦੇ ਨਾਂ ‘ਤੇ ਲਾਇਸੈਂਸ ਹੋਣਗੇ। ਜੇਕਰ ਲਾਇਸੈਂਸ ਧਾਰਕਾਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਉਥੇ ਬੈਠਿਆ ਫੜਿਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ ਵਿਚ ਪਟਾਕਾ ਸਟਾਲਾਂ ਲਈ ਟੀਨ ਸ਼ੈੱਡ ਦਾ ਕੰਮ ਅੱਜ ਪੂਰਾ ਹੋ ਜਾਵੇਗਾ। ਆਰਜ਼ੀ ਲਾਇਸੈਂਸ ਧਾਰਕ ਸੋਮਵਾਰ ਤੋਂ 10 ਖੋਖਿਆਂ ‘ਤੇ ਪਟਾਕਿਆਂ ਦੀ ਵੀ ਵਿਕਰੀ ਕਰ ਸਕਣਗੇ। ਪ੍ਰਸ਼ਾਸਨ ਕੋਲ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਜਿਨ੍ਹਾਂ ਕੋਲ ਆਰਜ਼ੀ ਲਾਇਸੈਂਸ ਹਨ, ਉੁਹ ਆਪਣਾ ਖੋਖਾ ਜ਼ਿਆਦਾ ਕੀਮਤ ‘ਤੇ ਦੂਜੇ ਲੋਕਾਂ ਨੂੰ ਵੇਚ ਦਿੰਦੇ ਹਨ। ਇਸ ਲਈ ਸਟਾਲਾਂ ਦੀ ਚੈਕਿੰਗ ਲਈ ਇੱਕ ਟੀਮ ਬਣਾਈ ਗਈ ਹੈ ਜੋ ਪਟਾਕਾ ਸਟਾਲਾਂ ‘ਤੇ ਜਾ ਕੇ ਉਨ੍ਹਾਂ ਦੇ ਲਾਇਸੈਂਸ ਚੈੱਕ ਕਰਕੇ ਕਿ ਪਟਾਕੇ ਵੇਚਣ ਵਾਲੇ ਕੋਲ ਲਾਇਸੈਂਸ ਹੈ ਕਿ ਨਹੀਂ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਪਿਛਲੇ ਸਾਲ ਕੋਰੋਨਾ ਕਾਰਨ ਪਟਾਕਿਆਂ ਦੀ ਵਿਕਰੀ ਇੰਨੀ ਜ਼ਿਆਦਾ ਨਹੀਂ ਹੋ ਸੀ। ਪਟਾਕਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਕਿਹਾ ਕਿ ਪਿਛਲੇ ਸਾਲ ਸਿਰਫ 3 ਕਰੋੜ ਦਾ ਕਾਰੋਬਾਰ ਹੋਇਆ ਸੀ ਤੇ ਇਸ ਵਾਰ 5 ਕਰੋੜ ਤੋਂ ਵੱਧ ਕਾਰੋਬਾਰ ਹੋਣ ਦੀ ਉਮੀਦ ਹੈ ਪਰ 4 ਦਿਨ ਪਹਿਲਾਂ ਵੀ ਪਟਾਕਿਆਂ ਦੀ ਵਿਕਰੀ 30% ਤੱਕ ਪਹੁੰਚ ਸਕੀ ਹੈ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਅਜਿਹੇ ਹਨ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ।
ਹਾਈਕੋਰਟ ਵੱਲੋਂ ਪ੍ਰਦੂਸ਼ਣ ਰਹਿਤ (ਗ੍ਰੀਨ) ਪਟਾਕੇ ਵੇਚਣ ਦੇ ਹੁਕਮ ਜਾਰੀ ਕੀਤੇ ਗਏ ਹਨ ਕਿਉਂਕਿ ਇਨ੍ਹਾਂ ਵਿਚ ਕੈਮੀਕਲ ਘੱਟ ਹੁੰਦਾ ਹੈ ਤੇ ਇਹ ਪ੍ਰਦੂਸ਼ਣ ਘੱਟ ਕਰਦੇ ਹਨ। ਐੱਸ. ਡੀ. ਐੱਮ. ਨੇ ਨਿਰਦੇਸ਼ ਦਿੱਤੇ ਹਨ ਕਿ ਪਟਾਕਿਆਂ ਦੀ ਗਲਤ ਵਿਕਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਕੋਈ ਬਿਨਾਂ ਲਾਇਸੈਂਸ ਦੇ ਵਿਕਰੀ ਕਰਦਿਆਂ ਫੜਿਆ ਗਿਆ ਤਾਂ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ।