ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਕਸਬੇ ‘ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ, ਨੌਜਵਾਨਾਂ ਨੇ ਜਨਮਦਿਨ ਦੀ ਪਾਰਟੀ ਦੀ ਖੁਸ਼ੀ ‘ਚ ਹਵਾਈ ਫਾਇਰਿੰਗ ਕੀਤੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੂੰ ਮੁਲਜਮਾਂ ਕੋਲੋਂ ਪਿਸਤੌਲ ਵੀ ਮਿਲਿਆ ਹੈ। ਮੁਲਜ਼ਮਾਂ ਵੱਲੋਂ ਕੀਤੀ ਗਈ ਹਵਾਈ ਫਾਇਰਿੰਗ ਮੌਕੇ ’ਤੇ ਲੱਗੇ CCTV ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।
ਇਹ ਘਟਨਾ ਬਿੱਟੂ ਚਿਕਨ ਕਾਰਨਰ ਦੇ ਬਾਹਰ ਵਾਪਰੀ। CCTV ਕੈਮਰੇ ਅਨੁਸਾਰ ਦੋਸ਼ੀ ਚਿਕਨ ਕਾਰਨਰ ਦੇ ਬਾਹਰ ਜਾਂਦੇ ਹਨ। ਇਸ ‘ਤੋਂ ਬਾਅਦ ਮੁਲਜ਼ਮ ਨੇ ਲਾਇਸੰਸੀ ਰਿਵਾਲਵਰ ਨਾਲ ਹਵਾ ਵਿਚ ਗੋਲੀਆਂ ਚਲਾ ਦਿੱਤੀਆਂ। ਇਸ ਦੀ ਸੂਚਨਾ ਇਲਾਕੇ ਦੇ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਥਾਣਾ ਸਮਰਾਲਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਮਾਮਲਾ ਸਾਫ ਹੋ ਗਿਆ।
DSP ਵਰਿਆਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਚਾਵਾ ਰੋਡ ’ਤੇ ਇੱਕ ਚਿਕਨ ਕਾਰਨਰ ਦੇ ਬਾਹਰ ਗੋਲੀਬਾਰੀ ਹੋਈ ਹੈ। ਇਸ ‘ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੁਝ ਨੌਜਵਾਨ ਚਿਕਨ ਕਾਰਨਰ ‘ਤੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਇਸ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਦੋ ਨੌਜਵਾਨਾਂ ਨੇ ਹਵਾ ਵਿੱਚ ਫਾਇਰਿੰਗ ਕਰ ਦਿੱਤੀ। ਦੋਵੇਂ ਸੀਸੀਟੀਵੀ ‘ਚ ਫਾਇਰਿੰਗ ਕਰਦੇ ਸਾਫ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਪਾਕਿ ਤਸਕਰਾਂ ਦੀ ਨਾਪਾਕ ਹਰਕਤ ਫਿਰ ਆਈ ਸਾਹਮਣੇ, BSF ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ ਅਤੇ ਗੁਰਦੀਪ ਲਾਲ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਦੋ ਗੋਲੀਆਂ ਚਲਾਈਆਂ ਸਨ, ਜਿਨ੍ਹਾਂ ਦੇ ਖੋਲ ਪੁਲੀਸ ਨੇ ਬਰਾਮਦ ਕਰ ਲਏ ਹਨ। ਪੁਲਿਸ ਅਧਿਕਾਰੀ ਅਨੁਸਾਰ CRPC ਦੀ ਧਾਰਾ 144 ਲਗਾਈ ਗਈ ਹੈ। ਇਸ ਕਰਕੇ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਚੱਲ ਸਕਦਾ।
ਵੀਡੀਓ ਲਈ ਕਲਿੱਕ ਕਰੋ -: