ਮਿਆਂਮਾਰ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜ਼ਮੀਨ ਤੋਂ ਇਕ ਗੋਲੀ ਫਾਇਰ ਕੀਤੀ ਗਈ ਜੋ ਜਹਾਜ਼ ਵਿਚ ਬੈਠੇ ਇਕ ਵਿਅਕਤੀ ਨੂੰ ਲੱਗ ਗਈ। ਇਹ ਵਿਅਕਤੀ ਮਿਆਂਮਾਰ ਨੈਸ਼ਨਲ ਏਅਰਲਾਈਨਸ ਦੇ ਪਲੇਨ ਵਿਚ ਸਵਾਰ ਸੀ। ਹਵਾਈ ਜਹਾਜ਼ 3500 ਫੁੱਟ ਦੀ ਉਚਾਈ ‘ਤੇ ਉਡ ਰਿਹਾ ਸੀ।
ਘਟਨਾ ਦੇ ਤੁਰੰਤ ਬਾਅਦ ਫਲਾਈਟ ਦੀ ਲੈਂਡਿੰਗ ਕਰਵਾਈ ਗਈ ਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਗੋਲੀ ਵਿਅਕਤੀ ਦੇ ਗਲੇ ਕੋਲ ਲੱਗੀ। ਉਸ ਨੂੰ ਖੂਨ ਨਾਲ ਲੱਥਪੱਥ ਦੇਖਿਆ ਗਿਆ। ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਮਿਆਂਮਾਰ ਨੈਸ਼ਨਲ ਏਅਰਲਾਈਨਸ ਦੀ ਇਸ ਫਲਾਈਟ ਵਿਚ 63 ਯਾਤਰੀ ਸਵਾਰ ਸਨ। ਇਹ ਪੂਰਬੀ ਸੂਬੇ ਕਾਇਆ ਦੀ ਰਾਜਧਾਨੀ ਲੋਇਕਾਵ ਜਾ ਰਿਹਾ ਸੀ। ਲੋਇਕਾਵ ਵਿਚ ਲੈਂਡਿੰਗ ਦੌਰਾਨ ਹਮਾਲ ਕੀਤਾ ਗਿਆ। ਘਟਨਾ ਦੇ ਬਾਅਦ ਮਿਆਂਮਾਰ ਨੈਸ਼ਨਲ ਏਅਰਲਾਈਨਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਮਲੇ ਵਿਚ ਹੋਰ ਯਾਤਰੀਆਂ ਨੂੰ ਨੁਕਸਾਨ ਨਹੀਂ ਪਹੁੰਚਿਆ। ਸੁਰੱਖਿਆ ਦੇ ਲਿਹਾਜ਼ ਨਾਲ ਲੋਇਕਾਵ ਆਉਣ-ਜਾਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਫਲਾਈਟਸ ‘ਤੇ ਰੋਕ ਕਦੋਂ ਤੱਕ ਲਗਾਈ ਗਈ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮਿਆਂਮਾਰ ਦੀ ਸਰਕਾਰ ਨੇ ਵਿਦਰੋਹੀ ਬਲਾਂ ਵੱਲੋਂ ਜਹਾਜ਼ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਵਿਦਰੋਹੀ ਸਮੂਹਾਂ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਮਿਆਂਮਾਰ ਮਿਲਟਰੀ ਕੌਂਸਲ ਦੇ ਬੁਲਾਰੇ ਮੇਜਰ ਜਨਰਲ ਜਾ ਮਿਨ ਟੁਨ ਨੇ ਇਸ ਹਮਲੇ ਨੂੰ ਵਾਰ ਕ੍ਰਾਈਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨਾਲ ਭਰੇ ਜਹਾਜ਼ ‘ਤੇ ਇਸ ਤਰ੍ਹਾਂ ਹਮਲਾ ਯੁੱਧ ਅਪਰਾਧ ਹੈ। ਜੋ ਲੋਕ ਸ਼ਾਂਤੀ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਹਮਲੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ।