ਚਿੱਲੀ ਵਿੱਚ ਇਨਸਾਨਾਂ ‘ਚ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਮਾਮਲਾ ਮਿਲਣ ਤੋਂ ਬਾਅਦ ਚਿਲੀ ਸਰਕਾਰ ਅਲਰਟ ‘ਤੇ ਆ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਬੁੱਧਵਾਰ ਨੂੰ ਪਹਿਲੀ ਵਾਰ ਦੇਸ਼ ਵਿੱਚ ਇੱਕ ਵਿਅਕਤੀ ਬਰਡ ਫਲੂ ਨਾਲ ਸੰਕਰਮਿਤ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ 53 ਸਾਲਾਂ ਵਿਅਕਤੀ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਵਿਅਕਤੀ ਵਿੱਚ ਫਲੂ ਦੇ ਲੱਛਣ ਪਾਏ ਗਏ ਹਨ, ਪਰ ਮਰੀਜ਼ ਦੀ ਹਾਲਤ ਸਥਿਰ ਹੈ।
ਚਿਲੀ ਸਰਕਾਰ ਨੇ ਬਰਡ ਫਲੂ ਦੇ ਸਰੋਤਾਂ ਦੇ ਨਾਲ-ਨਾਲ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਖੋਜ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਦੇ ਅਖੀਰ ਤੋਂ ਚਿਲੀ ਵਿੱਚ ਜੰਗਲੀ ਜਾਨਵਰਾਂ ਵਿੱਚ H5N1 ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਪਰ ਇਹ ਮਨੁੱਖਾਂ ਵਿੱਚ ਪਾਇਆ ਜਾਣ ਵਾਲਾ ਪਹਿਲਾ ਕੇਸ ਹੈ।
ਚਿਲੀ ਵਿੱਚ ਜਾਨਵਰਾਂ ਵਿੱਚ H5N1 ਕੇਸਾਂ ਦੀ ਰਿਪੋਰਟ ਹੋਣ ਤੋਂ ਬਾਅਦ ਪੋਲਟਰੀ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਰਜਨਟੀਨਾ ਵਿੱਚ ਪੋਲਟਰੀ ਫਾਰਮਾਂ ਵਿੱਚ ਵੀ ਬਰਡ ਫਲੂ ਦੇ ਕੇਸ ਪਾਏ ਗਏ ਹਨ। ਹਾਲਾਂਕਿ ਪੋਲਟਰੀ ਦੇ ਵਿਸ਼ਵ ਦੇ ਸਭ ਤੋਂ ਵੱਡੇ ਨਿਰਯਾਤਕ ਬ੍ਰਾਜ਼ੀਲ ਵਿੱਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਚਿਲੀ ਦੇ ਸਿਹਤ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਵਾਇਰਸ ਪੰਛੀਆਂ ਜਾਂ ਸਮੁੰਦਰੀ ਜੀਵਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ, ਪਰ ਮਨੁੱਖ ਤੋਂ ਮਨੁੱਖ ਵਿੱਚ ਫੈਲਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਇਕਵਾਡੋਰ ਵਿੱਚ ਇੱਕ 9 ਸਾਲ ਦੀ ਬੱਚੀ ਵਿੱਚ ਬਰਡ ਫਲੂ ਦੇ ਪਹਿਲੇ ਮਨੁੱਖ ਤੋਂ ਮਨੁੱਖ ਵਿੱਚ ਸੰਚਾਰਨ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਉਦਯੋਗਾਂ ਨੂੰ ਝਟਕਾ, ਬਿਜਲੀ 50 ਪੈਸੇ ਯੂਨਿਟ ਮਹਿੰਗੀ, ਇੱਕ ਅਪ੍ਰੈਲ ਤੋਂ ਨਵੀਆਂ ਦਰਾਂ ਲਾਗੂ
ਦੁਨੀਆ ਭਰ ਦੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮਨੁੱਖਾਂ ਵਿਚਕਾਰ ਸੰਚਾਰਨ ਦਾ ਖ਼ਤਰਾ ਘੱਟ ਹੈ। ਹਾਲਾਂਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਮਨੁੱਖਾਂ ਲਈ ਬਰਡ ਫਲੂ ਦੇ ਸ਼ਾਟ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: