ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਕੈਨੇਡਾ ਪਹਿਲੀ ਪਸੰਦ ਬਣਿਆ ਹੋਇਆ ਹੈ। ਅਧਿਆਪਕਾਂ ਨੇ ਜਨਵਰੀ ਮਹੀਨੇ ਤੋਂ ਹੀ ਸਿੱਖਿਆ ਵਿਭਾਗ ਵਿਚ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਸੀ। 500 ਵਿਚੋਂ 121 ਨੂੰ ਮਨਜ਼ੂਰੀ ਮਿਲੀ ਹੈ।
ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵਿਚ ਕਲਰਕ ਅਹੁਦਿਆਂ ‘ਤੇ ਮਾਸਟਰ ਕੇਡਰ ਟੀਚਰ, ਲੈਕਚਰਰ, ਪ੍ਰਿੰਸੀਪਲ ਤੇ ਹੋਰ ਅਧਿਕਾਰੀ ਸ਼ਾਮਲ ਹਨ। ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਨਵਰੀ ਮਹੀਨੇ ਵਿਚ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਤੇ ਮਈ ਮਹੀਨੇ ਤੱਕ ਜਾਰੀ ਰਹੇ।
ਜ਼ਿਆਦਾਤਰ ਮੁਲਾਜ਼ਮਾਂ ਨੇ ਆਪਣੀ ਅਰਜ਼ੀ ਵਿਚ ਲਿਖਿਆ ਕਿ ਉਹ ਆਪਣੇ ਬੱਚਿਆਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਿਤਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਨਾਂ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਵੀਕਾਰ ਕੀਤੇ ਗਈਆਂ ਕੁੱਲ 121 ਅਰਜ਼ੀਆਂ ਵਿਚੋਂ ਲਗਭਗ 100 ਕੈਨੇਡਾ ਲਈ ਹਨ। ਜ਼ਿਲ੍ਹਾ ਪੱਧਰ ‘ਤੇ ਫਾਈਲਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਇਸ ਦੇ ਬਾਅਦ ਉਨ੍ਹਾਂ ਨੂੰ ਸੂਬਾ ਪੱਧਰ ‘ਤੇ ਭੇਜਿਆ ਜਾਂਦਾ ਹੈ ਜੋ ਆਖਰੀ ਅਥਾਰਟੀ ਹੁੰਦੀ ਹੈ।
ਕਈ ਵਾਰ ਅਰਜ਼ੀਆਂ ਵਿਚ ਗਲਤੀਆਂ ਤੇ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਕਾਰਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਜਿਸ ਕਾਰਨ ਅਪੀਲਕਰਤਾ ਨੂੰ ਜ਼ਰੂਰੀ ਦਸਤਾਵੇਜ਼ਾਂ ਨਾਲ ਛੁੱਟੀ ਲਈ ਫਿਰ ਤੋਂ ਅਪਲਾਈ ਕਰਨਾ ਪੈਂਦਾ ਹੈ। ਅਪਲਾਈਕਰਤਾ ਵੱਲੋਂ ਮੰਗੀਆਂ ਗਈਆਂ ਛੁੱਟੀਆਂ ਦੀ ਮਿਆਦ 30 ਤੋਂ 60 ਦਿਨਾਂ ਦੇ ਵਿਚ ਹੁੰਦੀ ਹੈ।
ਅਰਜ਼ੀਕਰਤਾ ਨੂੰ ਇਕ ਵਚਨ ਪੱਤਰ ‘ਤੇ ਵੀ ਹਸਤਾਖਰ ਕਰਨਾ ਪੈਂਦਾ ਹੈ ਕਿ ਉਹ ਜਿਸ ਦੇਸ਼ ਵਿਚ ਜਾ ਰਹੇ ਹਨ, ਉਥੇ ਆਪਣੇ ਪ੍ਰਵਾਸ ਨੂੰ ਹੋਰ ਨਹੀਂ ਵਧਾਉਣਗੇ ਤੇ ਜਿਸ ਤਰੀਕ ਨੂੰ ਡਿਊਟੀ ਜੁਆਇਨ ਕਰਨੀ ਹੈ,ਉਸੇ ਦਿਨ ਵਾਪਸ ਆ ਜਾਣਗੇ। ਸਰਕਾਰੀ ਮੁਲਾਜ਼ਮਾਂ ਲਈ ਆਪਣਾ ਸਟੇਸ਼ਨ ਛੱਡਣ ਤੋਂ ਪਹਿਲਾਂ ਵਿਭਾਗ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਹੈ। ਅਰਜ਼ੀਕਰਤਾ ਦੀ ਗਿਣਤੀ ਪਿਛਲੇ ਸਾਲਾਂ ਦੀ ਤੁਲਨਾ ਵਿਚ ਇਸ ਵਾਰ ਵਧੀ ਹੈ।
ਭਾਰਤ ਤੋਂ ਬਾਹਰ ਛੁੱਟੀ ਲਈ ਅਪਲਾਈ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੀ ਵਧਦੀ ਗਿਣਤੀ ਨਾਲ ਸਿੱਖਿਆ ਵਿਭਾਗ ਨੇ ਵੀ ਪਿਛਲੇ ਕੁਝ ਸਾਲਾਂ ਵਿਚ ਛੁੱਟੀ ਦੇ ਨਿਯਮਾਂ ਨੂੰ ਸਖਤ ਬਣਾ ਦਿੱਤਾ ਹੈ ਜਦੋਂ ਕਿ ਛੁੱਟੀ ਲੈਣ ਵਾਲੇ ਟੀਚਰਾਂ ਨੂੰ ਦਸਤਾਵੇਜ਼ਾੰ ਦੀ ਪੂਰੀ ਸੂਚੀ ਪੇਸ਼ ਕਰਨ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਨਾਗਪੁਰ ਦੇ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ, ਫਟੇ ਜੀਨਸ ਤੇ ਸਕਰਟ ਵਰਗੇ ਕੱਪੜਿਆਂ ‘ਤੇ ਪਾਬੰਦੀ
ਯਾਤਰਾ ਦਾ ਉਦੇਸ਼ ਤੇ ਜਿਸ ਮਿਆਦ ਦੌਰਾਨ ਉਹ ਛੁੱਟੀ ਲਈ ਅਪਲਾਈ ਕਰ ਸਕਦੇ ਹਨ, ਉਹ ਵੀ ਨਿਰਧਾਰਤ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਜੂਨ 2022 ਵਿਚ ਇਕ ਹੁਕਮ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤ ਤੋਂ ਬਾਹਰ ਦੀਆਂ ਛੁੱਟੀਆਂ ਸਿਰਫ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸਵੀਕਾਰ ਕੀਤੀਆਂ ਜਾਣਗੀਆਂ।
ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਪਿਛਲੇ ਸਾਲ ਦਸੰਬਰ ਵਿਚ ਆਪਣੇ ਹੁਕਮ ਵਿਚ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤਾ ਸੀਕਿ ਸਰਕਾਰੀ ਸਕੂਲਾਂ ਵਿਚ ਟੀਚਿੰਗ ਤੇ ਨਾਨ-ਟੀਚਿੰਗ ਮੁਲਾਜ਼ਮਾਂ ਵੱਲੋਂ ਵਿਦੇਸ਼ ਯਾਤਰਾ ਤੇ ਛੁੱਟੀ ਦੀਆਂ ਅਰਜ਼ੀਆਂ ਨੂੰ ਸਵੀਕਾਰ ਨਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: