ਟੇਸਲਾ ਦੇ ਸ਼ੇਅਰ ਵਿਚ ਭਾਰੀ ਗਿਰਾਵਟ ਦੇ ਬਾਅਦ ਏਲਨ ਮਸਕ ਨੂੰ ਵੱਡਾ ਝਟਕਾ ਲੱਗਾ ਹੈ। ਟੇਸਲਾ ਦੇ ਸ਼ੇਅਰ ਵਿਚ ਗਿਰਾਵਟ ਦੇ ਬਾਅਦ ਨਿੱਜੀ ਜਾਇਦਾਦ ਗੁਆਉਣ ਦੇ ਮਾਮਲੇ ਵਿਚ ਏਲਨ ਮਸਕ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਜਿਸ ਦੇ ਬਾਅਦ ਉਨ੍ਹਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਹੋ ਗਿਆ ਹੈ। ਏਲਨ ਮਸਕ ਨੇ ਬੀਤੇ ਇਕ ਸਾਲ ਵਿਚ 180 ਅਰਬ ਡਾਲਰ ਦੀ ਜਾਇਦਾਦ ਗੁਆਈ ਹੈ। ਫੋਬਰਸ ਮੈਗਜ਼ੀਨ ਮੁਤਾਬਕ 2021 ਵਿਚ ਏਲਨ ਮਸਕ ਦੀ ਜਾਇਦਾਦ 320 ਅਰਬ ਡਾਲਰ ਦੀ ਹੁੰਦੀ ਸੀ ਜੋ ਜਨਵਰੀ 2023 ਵਿਚ ਘੱਟ ਕੇ ਸਿਰਫ 138 ਅਰਬ ਡਾਲਰ ਰਹਿ ਗਈ।
ਇੰਨੇ ਘੱਟ ਸਮੇਂ ਵਿਚ ਜਾਇਦਾਦ ਗੁਆਉਣ ਦੇ ਮਾਮਲੇ ਵਿਚ ਏਲਨ ਮਸਕ ਨੇ 22 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ ਇਹ ਰਿਕਾਰਡ ਜਾਪਾਨ ਦੇ ਟੇਕ ਨਿਵੇਸ਼ਕ ਮਾਸਾਯੋਸ਼ੀ ਸਾਨ ਦੇ ਨਾਂ ਸੀ ਜਿਨ੍ਹਾਂ ਨੇ 58.6 ਅਰਬ ਡਾਲਰ ਦੀ ਜਾਇਦਾਦ 2000 ਵਿਚ ਗੁਆਈ ਸੀ ਪਰ ਹੁਣ ਏਲਨ ਮਸਕ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਇਹ ਵੀ ਪੜ੍ਹੋ : ‘Go First’ ਦੀ ਬੈਂਗਲੁਰੂ-ਦਿੱਲੀ ਫਲਾਈਟ ਨੇ 50 ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹੀ ਛੱਡ ਕੇ ਭਰੀ ਉਡਾਣ, DGCA ਨੇ ਮੰਗੀ ਰਿਪੋਰਟ
ਹੁਣ ਜਿਹੇ ਇਕ ਰਿਪੋਰਟ ਮੁਤਾਬਕ ਏਲਨ ਮਸਕ ਨੇ 200 ਅਰਬ ਡਾਲਰ ਦੀ ਜਾਇਦਾਦ ਨੂੰ ਗੁਆਇਆ ਹੈ ਤੇ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਵਿਅਕਤੀ ਨੇ 200 ਅਬ ਡਾਲਰ ਦੀ ਜਾਇਦਾਦ ਗੁਆ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: