ਇੰਡੀਅਨ ਨੇਵੀ ਨੇ INS ਵਿਕਰਾਂਤ ‘ਤੇ ਮੋਸਟ ਐਡਵਾਂਸ ਮਿਲਟਰੀ ਚੌਪਰ ਉਤਾਰਿਆ ਹੈ। ਇਸ ਨੂੰ MH-60 ਰੋਮਿਓ ਹੈਲੀਕਾਪਟਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੇਵੀ ਪਹਿਲਾਂ ਸੀ ਕਿੰਗ ਚੌਪਰ ਦਾ ਇਸਤੇਮਾਲ ਕਰਦੀ ਸੀ। ਹੁਣ ਇਸ ਦੀ ਜਗ੍ਹਾ ਰੋਮਿਆ ਦਾ ਇਸਤੇਮਾਲ ਕੀਤਾ ਜਾਵੇਗਾ।
ਨੇਵੀ ਨੇ INS ਵਿਕਰਾਂਤ ‘ਤੇ ਰੋਮਿਓ ਦੇ ਲੈਂਡਿੰਗ ਦਾ ਵੀਡੀਓ ਟਵੀਟ ਕੀਤਾ ਹੈ। ਕੈਪਸ਼ਨ ਵਿਚ ਲਿਖਿਆ ਕਿ ਸਾਡੇ ਲਈ ਇਹ ਹੈਲੀਕਾਪਟਰ ਮੀਲ ਦਾ ਪੱਥਰ ਹੈ। ਰੋਮੀਓ ਨੂੰ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਨੇ ਬਣਾਇਆ ਹੈ। ਭਾਰਤ ਨੇ 24 ਹੈਲੀਕਾਪਟਰ 90.5 ਕਰੋੜ ਡਾਲਰ ਵਿਚ ਖਰੀਦੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਫਰਵਰੀ 2020 ਵਿਚ ਭਾਰਤ ਆਏ ਸਨ। ਉਸੇ ਦੌਰਾਨ ਪੀਐੱਮ ਮੋਦੀ ਨੇ ਇਨ੍ਹਾਂ ਨੂੰ ਖਰੀਦਣ ਲਈ ਸੌਦੇ ‘ਤੇ ਹਸਤਾਖਰ ਕੀਤੇ ਸਨ। ਅਮਰੀਕਾ ਨੇ ਜੁਲਾਈ 2022 ਵਿਚ ਪਹਿਲੀ ਵਾਰ ਦੋ ਰੋਮਿਓ ਭਾਰਤ ਨੂੰ ਸੌਂਪੇ ਸਨ। 2025 ਤੱਕ ਸਾਰੇ 24 ਚੌਪਰਸ ਦੀ ਭਾਰਤ ਵਿਚ ਡਲਿਵਰੀ ਹੋ ਜਾਵੇਗੀ।
ਰੋਮਿਓ ‘ਤੇ ਕਈ ਸੈਂਸਰ ਤੇ ਰਡਾਰ ਲੱਗੇ ਹਨ ਜੋ ਦੁਸ਼ਮਣ ਦੇ ਹਰ ਹਮਲੇ ਦੀ ਜਾਣਕਾਰੀ ਦਿੰਦੇ ਹਨ। ਇਸ ਨੂੰ ਉਡਾਉਣ ਲਈ 3 ਤੋਂ 4 ਮੈਂਬਰ ਦੀ ਲੋੜ ਹੁੰਦੀ ਹੈ। ਇਸ ਵਿਚ ਦੋ ਜਨਰਲ ਇਲੈਕਟ੍ਰਿਕ ਦੇ ਟਰਬੋਸ਼ੈਫਟ ਇੰਜਣ ਲੱਗੇ ਹਨ ਜੋ ਟੇਕਆਫ ਸਮੇਂ 1410X2 ਕਿਲੋਵਾਟ ਦੀ ਤਾਕਤ ਪੈਦਾ ਕਰਦੇ ਹਨ। ਇਹ ਇਕ ਵਾਰ 830 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਇਹ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਾਣ ਭਰ ਸਕਦਾ ਹੈ।
ਰੋਮਿਓ ਦੇ ਨਾਂ ਨਾਲ ਮਸ਼ਹੂਰ MH-60R ਸੀਹਾਕ ਹੈਲੀਕਾਪਟਰ ਐਂਟੀ ਸਬਮਰੀਨ ਤੋਂ ਇਲਾਵਾ ਨਿਗਰਾਨੀ, ਸੂਚਨਾ, ਟਾਰਗੈੱਟ ਸਰਚ ਤੇ ਬਚਾਅ, ਗਨਫਾਇਰ ਤੇ ਲੌਜਿਸਟਿਕ ਸਪੋਰਟ ਵਿਚ ਕਾਰਗਰ ਹੈ। ਇਹ ਹੈਲੀਕਾਪਟਰ ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰਨ ਦੇ ਇਲਾਵਾ ਜਹਾਜ਼ਾਂ ਨੂੰ ਖਦੇੜਣ ਤੇ ਸਮੁੰਦਰ ਵਿਚ ਸਰਚ ਮੁਹਿੰਮ ਵਿਚ ਕਾਰਗਰ ਸਾਬਤ ਹੋਣਗੇ। ਇਨ੍ਹਾਂ ਹੈਲੀਕਾਪਟਰ ਦੀ ਮਦਦ ਨਾਲ ਘਰੇਲੂ ਪੱਧਰ ‘ਤੇ ਭਾਰਤ ਦੀ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਉਸ ਨੂੰ ਖੇਤਰੀ ਦੁਸ਼ਮਣਾਂ ਨਾਲ ਨਿਪਟਣ ਵਿਚ ਮਦਦ ਮਿਲੇਗੀ। ਅਮਰੀਕਾ ਮੁਤਾਬਕ ਭਾਰਤ ਨੂੰ ਇਨ੍ਹਾਂ ਹੈਲੀਕਾਪਟਰਾਂ ਨੂੰ ਫੌਜ ਵਿਚ ਸ਼ਾਮਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਫਿਲਹਾਲ ਇਹ ਅਮਰੀਕੀ ਨੇਵੀ ਵਿਚ ਐਂਟੀ ਸਬਮਰੀਨ ਤੇ ਐਂਟੀ ਸਰਫੇਸ ਵੈਪਨ ਦੇ ਰੂਪ ਵਿਚ ਤਾਇਨਾਤ ਹੈ।
ਵੀਡੀਓ ਲਈ ਕਲਿੱਕ ਕਰੋ -: