ਸਪੈਸ਼ਲ ਕੋਰਟ ਨੇ ਮਨੀ ਲਾਂਡਰਿੰਗ ਕੇਸ ਵਿਚ ਹੈਰੋਇਨ ਤਸਕਰ ਮਹਾਵੀਰ ਸਿੰਘ ਨੂੰ 4 ਸਾਲ ਦੀ ਕੈਦ ਤੇ 20 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ‘ਤੇ ਇਕ ਮਹੀਨੇ ਦੀ ਹੋਰ ਕੈਦ ਕੱਟਣੀ ਹੋਵੇਗੀ। ਮਨੀ ਲਾਂਡਰਿੰਗ ਕੇਸ ਵਿਚ ਸੂਬੇ ਵਿਚ ਪਹਿਲੀ ਸਜ਼ਾ ਹੈ।
ਈਡੀ ਦੇ ਐਡਵੋਕੇਟ ਅਜੇ ਪਠਾਨੀਆ ਨੇ ਦੱਸਿਆ ਕਿ ਸਪੈਸ਼ਲ ਕੋਰਟ ਨੇ ਦੋਸ਼ੀ ਮਹਾਵੀਰ ਦੀ ਲਗਭਗ ਸਾਢੇ 6 ਏਕੜ ਖੇਤੀ ਜ਼ਮੀਨ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਪ੍ਰੋਸੀਡਸ ਆਫ ਕ੍ਰਾਈਮ ਤੋਂ ਖਰੀਦੀ ਗਈ ਸੀ। ਤਰਨਤਾਰਨ ਦੇ ਪਿੰਡ ਧੁਨ ਦੇ ਮਹਾਵੀਰ ਸਿੰਘ ਨੂੰ ਤਰਨਤਾਰਨ ਪੁਲਿਸ ਨੇ 25 ਅਪ੍ਰੈਲ 2008 ਨੂੰ ਉਸ ਸਮੇਂ ਕਾਰ ਵਿਚ ਫੜਿਆ ਸੀ, ਜਦੋਂ ਉਹ ਆਪਣੇ ਸਾਥੀ ਨਾਲ 15 ਕਿਲੋ ਹੈਰੋਇਨ ਲੈ ਕੇ ਜਾ ਰਿਹਾ ਸੀ।
ਉਸ ਕੋਲੋਂ ਇਕ ਰਿਵਾਲਵਰ ਤੇ 5 ਕਾਰਤੂਸ ਮਿਲੇ ਸਨ। ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਮਹਾਵੀਰ ਹੈਰੋਇਨ ਦਾ ਵੱਡਾ ਸੌਦਾਗਰ ਹੈ। ਉਸ ਦੇ ਤਾਰ ਸਰਹੱਦ ਨਾਲ ਚੱਲ ਰਹੇ ਡਰੱਗ ਰੈਕੇਟ ਨਾਲ ਜੁੜੇ ਹਨ। ਉਸ ਨੂੰ ਇਕ ਕਿਲੋ ਹੈਰੋਇਨ ਦੀ ਡਲਿਵਰੀ ਦੇ ਬਦਲੇ ਵਿਚ 25 ਹਜ਼ਾਰ ਮਿਲਦੇ ਸਨ। ਉਸ ਨੇ ਦਸੰਬਰ 2007 ਤੋਂ ਨੈਟਵਰਕ ਨਾਲ ਜੁੜਿਆ ਸੀ।
ਇਹ ਵੀ ਪੜ੍ਹੋ : ਤਲਵਾੜਾ ‘ਚ ਕਾਰ ਨਹਿਰ ‘ਚ ਡਿੱਗੀ, ਕਪੂਰਥਲਾ ਦੇ NRI ਵਕੀਲ ਦੀ ਹੋਈ ਮੌ.ਤ
ਜਾਂਚ ਵਿਚ ਇਹ ਗੱਲ ਆਈ ਸੀ ਕਿ ਮਹਾਵੀਰ ਨੇ ਡਰੱਗ ਨਾਲ ਕੀਤੀ ਗਈ ਕਮਾਈ ਜ਼ਰੀਏ ਜਾਇਦਾਦ ਖਰੀਦੀ ਹੈ ਤੇ ਐਸ਼ ਦੀ ਜ਼ਿੰਦਗੀ ਜੀਅ ਰਿਹਾ ਸੀ। ਈਡੀ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਮਨੀ ਲਾਂਡਰਿੰਗ ਵਿਚ 2009 ਵਿਚ ਜਾਂਚ ਸ਼ੁਰੂ ਕਰ ਦਿੱਤੀ ਸੀ। ਈਡੀ ਨੇ ਲਗਭਗ ਸਾਢੇ 6 ਏਕੜ ਜ਼ਮੀਨ ਨੂੰ ਕੇਸ ਵਿਚ ਅਚੈਟ ਕਰਕੇ ਆਪਣਾ ਬੋਰਡ ਲਗਾ ਦਿੱਤਾ ਸੀ।
ਈਡੀ ਨੇ ਆਪਣੀ ਜਾਂਚ ਪੂਰੀ ਕਰਕੇ 2017 ਨੂੰ ਚਾਰਜਸ਼ੀਟ ਫਾਈਲ ਕਰ ਦਿੱਤੀ ਸੀ। ਟ੍ਰਾਇਲ ਦੌਰਾਨ ਈਡੀ ਨੇ ਜੁਟਾਈ ਗਏ ਸਬੂਤ ਕੋਰਟ ਵਿਚ ਪੇਸ਼ ਕੀਤੇ ਸਨ। ਸਪੈਸ਼ਲ ਕੋਰਟ ਨੇ ਬੁੱਧਵਾਰ ਨੂੰ ਮਹਾਵੀਰ ਨੂੰ ਮਨੀ ਲਾਂਡਰਿੰਗ ਐਕਟ ਵਿਚ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਹੈ।
ਵੀਡੀਓ ਲਈ ਕਲਿੱਕ ਕਰੋ -: