ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਣ ਵਾਲੇ ਗੌਤਮ ਅਡਾਨੀ ਨੇ ਪਹਿਲੀ ਵਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਜਨਤਕ ਤੌਰ ‘ਤੇ ਟਿੱਪਣੀ ਕੀਤੀ ਹੈ। ਗੌਤਮ ਅਡਾਨੀ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਸਤਿਕਾਰਤ ਨੇਤਾ ਕਿਹਾ ਅਤੇ ਕਿਹਾ ਕਿ ਉਹ ਵੀ ਦੇਸ਼ ਦੀ ਤਰੱਕੀ ਚਾਹੁੰਦੇ ਹਨ। ਰਾਹੁਲ ਗਾਂਧੀ ਦੇ ‘ਤਿੱਖੇ’ ਬਿਆਨਾਂ ‘ਤੇ ਗੌਤਮ ਅਡਾਨੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਗੌਤਮ ਅਡਾਨੀ ਨੇ ਇਕ ਮੀਡੀਆ ਚੈਨਲ ਦੇ ਪ੍ਰੋਗਰਾਮ ‘ਚ ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਕਿਹਾ ਕਿ ਮੈਂ ਉਨ੍ਹਾਂ ਦੇ ਬਿਆਨਾਂ ਨੂੰ ਸਿਆਸੀ ਬਿਆਨਬਾਜ਼ੀ ਤੋਂ ਉੱਪਰ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਹਨ। ਉਨ੍ਹਾਂ ਕਿਹਾ ਕਿ ‘ਉਹ ਦੇਸ਼ ਦੇ ਸਤਿਕਾਰਤ ਨੇਤਾ ਹਨ। ਮੈਂ ਦੇਖਦਾ ਹਾਂ ਕਿ ਉਹ ਵੀ ਦੇਸ਼ ਦੀ ਤਰੱਕੀ ਚਾਹੁੰਦੇ ਹਨ। ਕਈ ਵਾਰ ਰਾਹੁਲ ਸਿਆਸੀ ਜਨੂੰਨ ਵਿਚ ਮੇਰੇ ‘ਤੇ ਬਿਆਨ ਦਿੰਦੇ ਹਨ, ਮੇਰੇ ‘ਤੇ ਦੋਸ਼ ਲਗਾਉਂਦੇ ਹਨ.. ਇਸ ਲਈ ਮੈਂ ਉਨ੍ਹਾਂ ਦੇ ਬਿਆਨਾਂ ਨੂੰ ਸਿਆਸੀ ਬਿਆਨਾਂ ਤੋਂ ਵੱਧ ਨਹੀਂ ਸਮਝਦਾ।
ਪੱਤਰਕਾਰ ਦੇ ਸਵਾਲ ‘ਤੇ ਅਡਾਨੀ ਨੇ ਵਿਅੰਗ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਬਾਰੇ ਗੱਲ ਕਰਕੇ ਤੁਸੀਂ ਮੈਨੂੰ ਉਨ੍ਹਾਂ ਨਾਲ ਝਗੜਾ ਕਰ ਦਿਓਗੇ, ਫਿਰ ਉਹ ਕੱਲ੍ਹ ਬਿਆਨ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਉਹ ਇੱਕ ਸਤਿਕਾਰਯੋਗ ਨੇਤਾ ਹਨ। ਉਹ ਇੱਕ ਸਿਆਸੀ ਪਾਰਟੀ ਵੀ ਚਲਾਉਂਦੇ ਹਨ। ਖੈਰ, ਉਨ੍ਹਾਂ ਦੀ ਵਿਚਾਰਧਾਰਾ ਲਈ ਲੜਾਈ ਹੈ ਅਤੇ ਉਸ ਵਿੱਚ ਇੱਕ-ਦੂਜੇ ‘ਤੇ ਦੋਸ਼ ਲੱਗਦੇ ਰਹਿੰਦੇ ਨੇ। ਮੈਂ ਇੱਕ ਆਮ ਉਦਯੋਗਪਤੀ ਹਾਂ। ਮੈਂ ਆਪਣਾ ਕੰਮ ਕਰਦਾ ਰਹਿੰਦਾ ਹਾਂ। ਹਾਂ, ਉਹ ਆਪਣੀ ਸਿਆਸੀ ਤਰੀਕੇ ਨਾਲ ਕਰਦੇ ਹਨ।
ਇਸ ਤੋਂ ਪਹਿਲਾਂ ਗੌਤਮ ਅਡਾਨੀ ਨੇ ਮੋਦੀ ਸਰਕਾਰ ਦਾ ਧਿਆਨ ਖਿੱਚਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰਾ ਕਾਰੋਬਾਰ ਦੇਸ਼ ਦੇ 22 ਰਾਜਾਂ ਵਿੱਚ ਫੈਲਿਆ ਹੋਇਆ ਹੈ, ਇਨ੍ਹਾਂ ਸਾਰੇ (ਸੂਬਿਆਂ) ਵਿੱਚ ਭਾਜਪਾ ਦਾ ਰਾਜ ਨਹੀਂ ਹੈ।
ਇਹ ਵੀ ਪੜ੍ਹੋ : ਜਿਨਸੀ ਸ਼ੋਸ਼ਣ ਮਾਮਲੇ ‘ਚ ਫ਼ਸੇ ਮੰਤਰੀ ਸੰਦੀਪ ਸਿੰਘ ਜਾਣਗੇ ਜੇਲ੍ਹ! FIR ‘ਚ ਜੁੜੀ ਨਵੀਂ ਧਾਰਾ
ਕਾਂਗਰਸ ਨੇਤਾ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਂ ਲੈਂਦਿਆਂ ਅਡਾਨੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸੱਦੇ ‘ਤੇ ਰਾਜਸਥਾਨ ਨਿਵੇਸ਼ਕ ਸੰਮੇਲਨ ‘ਚ ਗਏ ਸਨ। ਬਾਅਦ ਵਿੱਚ ਰਾਹੁਲ (ਗਾਂਧੀ) ਨੇ ਵੀ ਰਾਜਸਥਾਨ ਵਿੱਚ ਸਾਡੇ ਨਿਵੇਸ਼ ਦੀ ਤਾਰੀਫ਼ ਕੀਤੀ।
ਅਡਾਨੀ ਨੇ ਕਿਹਾ ਕਿ ਮੇਰੀ ਸਫਲਤਾ ਦਾ ਰਾਜ਼ ਸਖ਼ਤ ਮਿਹਨਤ ਹੈ। ਕਾਂਗਰਸ ਦੀ ਰਾਜੀਵ ਗਾਂਧੀ ਸਰਕਾਰ ਦੇ ਦੌਰ ਵਿੱਚ ਮੇਰਾ ਕਾਰੋਬਾਰ ਵਧਿਆ ਅਤੇ ਅੱਜ ਇਹ 22 ਰਾਜਾਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ, ”ਮੇਰੇ ਕਾਰੋਬਾਰ ਅਤੇ ਅਮਲੀ ਜ਼ਿੰਦਗੀ ‘ਚ ਸਿਰਫ ਇਕ ਫਾਰਮੂਲਾ ਕੰਮ ਕਰਦਾ ਹੈ, ਮਿਹਨਤ, ਮਿਹਨਤ।”
ਵੀਡੀਓ ਲਈ ਕਲਿੱਕ ਕਰੋ -: