ਉੱਤਰ ਕੇਰਲ ਦੇ ਟ੍ਰਾਂਸਜੈਂਡਰ ਕੱਪ ਜਹਾਦ ਤੇ ਜਿਆ ਪਾਵਲ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੱਚੇ ਦੇ ਆਗਮਨ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ-ਆਖਿਰਕਾਰ ਇੰਤਜ਼ਾਰ ਖਤਮ ਹੋਇਆ, ਅਸੀਂ ਨਵੇਂ ਮੈਂਬਰ ਦਾ ਸਵਾਗਤ ਕਰਨ ਲਈ ਰੋਮਾਂਚਿਤ ਹਾਂ। ਜਹਾਦ ਬੱਚੇ ਨੂੰ ਜਨਮ ਦੇਣ ਵਾਲੇ ਪਹਿਲੇ ਟ੍ਰਾਂਸਮੈਨ ਦੱਸੇ ਜਾ ਰਹੇ ਹਨ।
ਜਿਆ ਨੇ ਕਿਹਾ ਕਿ ਉਹ ਹਸਪਤਾਲ ਦੇ ਅਧਿਕਾਰੀਆਂ ਨੂੰ ਅਪੀਲ ਕਰਨਗੇ ਕਿ ਉਨ੍ਹਾਂ ਦਾ ਨਾਂ ਮਾਂ ਵਜੋਂ ਤੇ ਜਹਾਦ ਨੂੰ ਪਿਤਾ ਵਜੋਂ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਇਕ ਸੀਜੇਰੀਅਨ ਡਲਿਵਰੀ ਸੀ। ਬੱਚੇ ਦਾ ਜਨਮ 2.920 ਕਿਲੋਗ੍ਰਾਮ ਹੈ। ਇਹ ਅਦਭੁੱਤ ਹੈ। ਪਿਤਾ ਤੇ ਬੱਚਾ ਠੀਕ ਹੈ। ਅਸੀਂ ਹੁਣ ਤੱਕ ਜੈਂਡਰ ਬਾਰੇ ਫੈਸਲਾ ਨਹੀਂ ਕੀਤਾ ਹੈ। ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਜਾਹਦ ਹੁਣ ਤੋਂ ਪਿਤਾ ਹੋਣਗੇ ਤੇ ਮੈਂ ਮਾਂ ਬਣਾਂਗੀ।
ਇਹ ਵੀ ਪੜ੍ਹੋ : ਆਨਲਾਈਨ ਟਿਕਟ ਬੁਕਿੰਗ ‘ਤੇ ਸੁਵਿਧਾ ਫੀਸ ਵਸੂਲਣ ਨਾਲ ਸਿਰਫ 2 ਸਾਲਾਂ ‘ਚ IRCTC ਦੀ ਕਮਾਈ ਹੋਈ ਦੁੱਗਣੀ
ਕੋਝੀਕੋਡ ਵਿਚ ਮੈਡੀਕਲ ਕਾਲਜ ਹਸਪਤਾਲ ਦੇ ਇਸਤਰੀ ਰੋਗ ਵਿਭਾਗ ਦੇ ਮੁਖੀ ਡਾ. ਸੀ. ਸ਼੍ਰੀਕੁਮਾਰ ਨੇ ਕਿਹਾ ਕਿ ਦੋਵੇਂ ਹੀਸਿਹਤਮੰਦ ਹਨ ਤੇ ਕਿਸੇ ਹੋਰ ਆਪ੍ਰੇਸ਼ਨ ਦੀ ਤਰ੍ਹਾਂ ਜ਼ਰੂਰੀ ਆਰਾਮ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਅਧਿਕਾਰੀ ਬੱਚੇ ਦੇ ਰੋਲ ਰਿਵਰਸ ਤੇ ਜੈਂਡਰ ਦਰਜ ‘ਤੇ ਮਾਹਿਰ ਦੀ ਸਲਾਹ ਲੈਣਗੇ। ਜਹਾਦ ਨੇ ਇਕ ਹਫਤੇ ਪਹਿਲਾਂ ਦੱਸਿਆ ਸੀ ਕਿ ਇਹ ਬਹੁਤ ਖੂਬਸੂਰਤ ਹੈ, ਮੈਂ ਪਿਤਾ ਤੇ ਮਾਂ ਦੋਵੇਂ ਬਣਾਂਗਾ।
ਪਾਵਲ ਨੇ ਪਾਰਟਨਰ ਜਹਾਦ ਦੇ 8 ਮਹੀਨੇ ਦੀ ਗਰਭਵਤੀ ਹੋਣ ਸਬੰਧੀ ਇੰਸਟਾਗ੍ਰਾਮ ‘ਤੇ ਹੁਣੇ ਜਿਹੇ ਐਲਾਨ ਕੀਤਾ ਸੀ। ਇਹ ਕੱਪਲ ਪਿਛਲੇ 3 ਸਾਲਾਂ ਤੋਂ ਇਕੱਠੇ ਰਹਿ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: