ਲੰਦਨ ਦੀ ਇਕ ਮਹਿਲਾ ਚੱਲਦੀ-ਫਿਰਦੀ ਰੋਬੋਟ ਬਣ ਗਈ ਹੈ। ਮਹਿਲਾ ਨੇ ਟ੍ਰੇਨ ਹਾਦਸੇ ਵਿਚ ਇਕ ਹੱਥ ਤੇ ਪੈਰ ਗੁਆ ਦਿੱਤਾ ਸੀ ਪਰ ਹੁਣ ਉਹ ਇਕ ਨਵੀਂ ਏਆਈ ਬਾਯੋਨਿਕ ਬਾਂਹ ਯਾਨੀ AI ਸੰਚਾਲਿਤ ਹੱਥ ਦਾ ਇਸਤੇਮਾਲ ਕਰ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੀ ਉਸ ਦੇ ਹੱਥ ਨੂੰ ਕਮਾਂਡ ਮਿਲ ਰਿਹਾ ਹੈ ਤੇ ਉਹ ਆਪਣੇ ਦਿਮਾਗ ਨੂੰ ਪੜ੍ਹ ਸਕਦੀ ਹੈ। ਅਜਿਹਾ ਦੁਨੀਆ ਵਿਚ ਪਹਿਲੀ ਵਾਰ ਹੋ ਰਿਹਾ ਹੈ।
ਉੱਤਰੀ ਲੰਦਨ ਦੀ ਰਹਿਣ ਵਾਲੀ ਸਾਰਾ ਡੇ ਲਾਗਰਡੇ ਪਿਛਲੇ ਸਤੰਬਰ ਵਿਚ ਕੰਮ ਤੋਂ ਘਰ ਜਾ ਰਹੀ ਸੀ। ਜਦੋਂ ਰੇਲਵੇ ਸਟੇਸ਼ਨ ‘ਤੇ ਆਪਣੇ ਸੰਤੁਲਨ ਗੁਆ ਬੈਠੀ ਤੇ ਟ੍ਰੇਨ ਤੇ ਪਲੇਟਫਾਰਮ ਦੇ ਵਿਚ ਖੱਡ ਵਿਚ ਜਾ ਡਿੱਗੀ। ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਉਸ ਦਾ ਸੱਜਾ ਹੱਥ ਤੇ ਪੈਰ ਦੋਵੇਂ ਕੁਚਲੇ ਗਏ। ਖਿੱਚ ਕੇ ਉਸ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਦੇ ਹੱਥ ਤੇ ਪੈਰ ਕੱਟ ਦਿੱਤੇ। ਬਿਨਾਂ ਹੱਥ-ਪੈਰਾਂ ਦੇ ਰਹਿਣਾ ਕਿੰਨਾ ਮੁਸ਼ਕਲ ਹੈ, ਇਹ ਸਾਰੇ ਜਾਣਦੇ ਹਨ ਪਰ ਸਾਰਾ ਨੇ ਹਾਰ ਨਹੀਂ ਮੰਨੀ। ਉਹ ਨੇ ਇਸ ਦਾ ਹੱਲ ਲੱਭਣਾ ਸ਼ੁਰੂ ਕੀਤਾ। ਵਿਗਿਆਨਕਾਂ ਨੇ ਇਕ ਰਸਤਾ ਸੁਝਾਇਆ ਤੇ ਕਿਹਾ ਕਿ ਜੇਕਰ ਨਵੀਂ ਬਾਇਓਨਿਕ ਆਰਮ ਬਣ ਜਾਂਦੀ ਹੈ ਤਾਂ ਇਹ ਪਹਿਲਾਂ ਵਾਂਗ ਕੰਮ ਕਰ ਸਕੇਗੀ।
ਦੋ ਬੱਚਿਆਂ ਦੀ ਮਾਂ ਸਾਰਾ ਨੇ ਦੱਸਿਆ ਕਿ ਇਹ ਸੁਣ ਕੇ ਮੈਨੂੰ ਉਮੀਦ ਦੀ ਕਿਰਨ ਨਜ਼ਰ ਆਈ। ਖੁਦ ਨੂੰ 80 ਫੀਸਦੀ ਮਨੁੱਖ ਤੇ 20 ਫੀਸਦੀ ਰੋਬੋਟ ਦੱਸਣ ਵਾਲੀ ਸਾਰਾ ਨੇ ਕਿਹਾ ਕਿ ਇਕ ਬਾਇਓਨਿਕ ਆਰਮ ਬਣਾਈ ਗਈ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦਾ ਇਸਤੇਮਾਲ ਕਰਦੀ ਹੈ। ਇਹ ਸਿੱਖਦੀ ਹੈ ਕਿ ਮੈਂ ਕਿਸ ਤਰ੍ਹਾਂ ਦੀਆਂ ਹਰਕਤਾਂ ਸਭ ਤੋਂ ਵੱਧ ਕਰਦੀ ਹਾਂ ਤੇ ਇਹ ਬਿਲਕੁਲ ਮੇਰੇ ਅਸਲੀ ਹੱਥ ਦੀ ਤਰ੍ਹਾਂ ਜ਼ਿੰਦਗੀ ਨੂੰ ਆਸਾਨ ਬਣਾ ਦਿੰਦੀ ਹੈ। ਉਸ ਦਾ ਸਾਕੇਟ ਮੇਰੀ ਉਪਰੀ ਬਾਂਹ ਨਾਲ ਜੁੜਿਆ ਹੋਵੇਗਾ। ਇਸ ਵਿਚ ਸੈਂਸਰ ਹੋਣਗੇ ਜੋ ਮੇਰੀਆਂ ਮਾਸਪੇਸ਼ੀਆਂ ਦੀ ਗਤੀਵਿਧੀ ਦਾ ਪਤਾ ਲਗਾਉਣਗੇ। ਇਸ ਨਾਲ ਸਾਫਟਵੇਅਰ ਨੂੰ ਬਾਂਹ ਨੂੰ ਹਰਕਤ ਕਰਨ ਦੇ ਹੁਕਮ ਮਿਲੇਗਾ। ਮੈਂ ਜੋ ਚਾਹਾਂਗੀ ਇਸ ਬਾਂਹ ਦੀ ਮਦਦ ਨਾਲ ਕਰ ਸਕਾਂਗੀ। ਇਸ ਤਰ੍ਹਾਂ ਤੋਂ ਸਮਝੋ ਕਿ ਮੈਂ ਆਪਣੇ ਦਿਮਾਗ ਨੂੰ ਪੜ੍ਹ ਸਕਾਂਗੀ।
ਇਹ ਵੀ ਪੜ੍ਹੋ : ਫਾਜ਼ਿਲਕਾ DC ਦਾ ਅਹਿਮ ਫੈਸਲਾ, ਪਰਾਲੀ ਨਾ ਸਾੜਨ ਵਾਲੇ ਪਿੰਡ ਨੂੰ ਮਿਲੇਗਾ 10 ਲੱਖ ਦਾ ਵਾਧੂ ਫੰਡ
ਲਗਾਰਡੇ ਨੇ ਕਿਹਾ ਕਿ ਮੈਂ ਕੁਝ ਸਮੇਂ ਤੱਕ ਇਸਤੇਮਾਲ ਕੀਤਾ ਹੈ ਇਸ ਦੇ ਵੀਡੀਓ ਵੀ ਦੇਖੇ ਹਨ। ਇਹ ਹੱਥ ਤਿੰਨ ਉਂਗਲੀਆਂ ਨਾਲ ਆਂਡਾ ਫੜ ਸਕਦਾ ਹੈ ਜਾਂ ਟੇਬਲ ਤੋਂ ਸਿੱਕਾ ਉੁਠਾ ਸਕਦਾ ਹੈ। ਲੀਡਸ ਦੀ ਕੰਪਨੀ ਕੋਵੀ ਨੇ ਇਸ ਨੂੰ ਤਿਆਰ ਕੀਤਾ ਹੈ ਤੇ ਫਿਲਹਾਲ ਉਸ ਦੀ ਟ੍ਰੇਨਿੰਗ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ‘ਤੇ ਲਗਭਗ 2.5 ਲੱਖ ਡਾਲਰ ਯਾਨੀ ਲਗਭਗ 2.6 ਕਰੋੜ ਦਾ ਖਰਚ ਆਏਗਾ। ਇਸ ਲਈ ਲੋਕਾਂ ਤੋਂ ਮਦਦ ਲੈ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: