ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੂਰਬ ਉੱਤਰ ਭਾਰਤ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਟ੍ਰੇਨ ਅਸਮ ਦੇ ਗੁਹਾਟੀ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਜਾਵੇਗੀ।
ਇਹ ਦੇਸ਼ ਦੀ ਕੁੱਲ 18ਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਹੈ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਉਤਰਾਖੰਡ ਵਿਚ ਦੇਹਰਾਦੂਨ ਤੋਂ ਦਿੱਲੀ ਵਿਚ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਸੀ। ਪ੍ਰਧਾਨ ਮੰਤਰੀ ਨੇ ਲੁਮਡਿੰਗ ਵਿਖੇ ਨਵੇਂ ਇਲੈਕਟ੍ਰੀਫਾਈਡ ਸੈਕਸ਼ਨ ਅਤੇ ਨਵੇਂ DEMU/MEMU (ਟਰੇਨਾਂ ਲਈ ਵਰਕਸ਼ਾਪ) ਸ਼ੈੱਡ ਦਾ ਉਦਘਾਟਨ ਵੀ ਕੀਤਾ।
ਇਹ ਟ੍ਰੇਨ 31 ਮਈ ਤੋਂ ਰੋਜ਼ਾਨਾ ਚੱਲੇਗੀ ਤੇ ਅਸਮ ਦੀ ਰਾਜਧਾਨੀ ਗੁਹਾਟੀ ਤੋਂ ਨਿਊ ਜਲਪਾਈਗੁੜੀ ਤੱਕ 411 ਕਿਲੋਮੀਟਰ ਦੀ ਯਾਤਰਾ ਨੂੰ ਸਾਢੇ 5 ਘੰਟੇ ਵਿਚ ਪੂਰਾ ਕਰੇਗੀ। ਟ੍ਰੇਨ ਗੁਹਾਟੀ ਤੋਂ ਸ਼ਾਮ 4.30 ਵਜੇ ਚੱਲ ਕੇ ਰਾਤ 10.00 ਵਜੇ ਨਿਊ ਜਲਪਾਈਗੁੜੀ ਪਹੁੰਚੇਗੀ, ਉਥੇ ਨਿਊ ਜਲਪਾਈਗੁੜੀ ਤੋਂ ਟ੍ਰੇਨ ਸਵੇਰੇ 6.10 ਵਜੇ ਚੱਲ ਕੇ 11.10 ਵਜੇ ਗੁਹਾਟੀ ਪਹੁੰਚੇਗੀ। ਮਗਲਵਾਰ ਨੂੰ ਛੱਡ ਕੇ ਟ੍ਰੇਨ ਹਫਤੇ ਵਿਚ 6 ਦਿਨ ਚੱਲੇਗੀ। ਇਸ ਵਿਚ ਇਕ ਐਗਜ਼ੀਕਿਊਟਿਵ ਚੇਅਰ ਕੋਚ ਤੇ 4 ਨਾਰਮਲ ਚੇਅਰ ਕਾਰ ਕੋਚ ਸਣੇ ਕੁੱਲ 8 ਕੋਚ ਹੋਣਗੇ।
ਇਹ ਵੀ ਪੜ੍ਹੋ : ਦਿੱਲੀ ‘ਚ ਨਾਬਾਲਗ ਦਾ ਬੇਰਹਿਮੀ ਨਾਲ ਕਤ.ਲ, 40 ਤੋਂ ਵੱਧ ਵਾਰ ਚਾਕੂ ਨਾਲ ਕੀਤਾ ਸੀ ਹਮਲਾ, ਮੁਲਜ਼ਮ ਗ੍ਰਿਫਤਾਰ
PM ਮੋਦੀ ਨੇ ਕਿਹਾ ਕਿ ਅੱਜ ਨਾਰਥ ਈਸਟ ਦੀ ਕਨੈਕਟਵਿਟੀ ਨਾਲ ਜੁੜੇ ਤਿੰਨ ਕੰਮ ਹੋ ਰਹੇ ਹਨ। ਨਾਰਥ-ਈਸਟ ਨੂੰ ਪਹਿਲੀ ਮੇਡ ਇਨ ਇੰਡੀਆ ਵੰਦੇ ਭਾਰਤ ਮਿਲ ਰਹੀ ਹੈ। ਦੂਜਾ ਇਹ ਪੱਛਮੀ ਬੰਗਾਲ ਨੂੰ ਜੋੜਨ ਵਾਲੀ ਤੀਜੀ ਵੰਦੇ ਭਾਰਤ ਹੈ। ਤੀਜਾ-ਮੇਘਾਲਿਆ ਦੇ ਲਗਭਗ 425 ਕਿਲੋਮੀਟਰ ਟਰੈਕ ‘ਤੇ ਇਲੈਕਟ੍ਰੀਫਿਕੇਸ਼ਨ ਦਾ ਕੰਮ ਪੂਰਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: