ਆਜ਼ਾਦੀ ਦੇ 75 ਸਾਲ ਦਾ ਜਸ਼ਨ ਜ਼ਮੀਨ ਤੋਂ ਆਸਮਾਨ ਤੱਕ ਮਨਾਇਆ ਜਾ ਰਿਹਾ ਹੈ। ਤਿਰੰਗਾ ਪੂਰੀ ਸ਼ਾਨ ਨਾਲ ਲਹਿਰਾ ਰਿਹਾ ਹੈ। ਅਜਿਹਾ ਹੀ ਕੁਝ ਨਜ਼ਾਰਾ ਧਰਤੀ ਤੋਂ 30 ਕਿਲੋਮੀਟਰ ਉਪਰ ਪੁਲਾੜ ਵਿਚ ਨਜ਼ਰ ਆਇਆ। ਇਥੇ ਸਪੇਸ ਕਿਡਜ਼ ਇੰਡੀਆ ਨੇ ਗੁਬਾਰੇ ਨਾਲ ਤਿਰੰਗਾ ਬੰਨ੍ਹ ਕੇ ਪੁਲਾੜ ਵਿਚ ਭੇਜਿਆ। ਇਹ ਤਿਰੰਗਾ 106000 ਫੁੱਟ ਦੀ ਉਚਾਈ ‘ਤੇ ਲਹਿਰਾਇਆ ਗਿਆ।
ਆਜ਼ਾਦੀ ਦਿਹਾੜੇ ਤੋਂ ਠੀਕ ਇਕ ਹਫਤੇ ਪਹਿਲਾਂ ਸਪੇਸ ਕਿਡਜ਼ ਇੰਡੀਆ ਦੀਆਂ ਵਿਦਿਆਰਥਣਾਂ ਨੇ ਆਜ਼ਾਦੀ ਸੈੱਟ ਨੂੰ ਇਸਰੋ ਦੀ ਮਦਦ ਨਾਲ ਪੁਲਾੜ ਵਿਚ ਭੇਜਿਆ ਸੀ। ਇਹ ਸਮਾਲ ਸੈਟੇਲਾਈਟ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਵਿਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਮਾਲ ਸੈਟੇਲਾਈਟ ਲਾਂਚ ਵ੍ਹੀਕਲ D1 ਲਾਂਚ ਕੀਤਾ ਸੀ।
ਇਸ ਦੇ 50 ਗ੍ਰਾਮ ਭਾਰ ਵਾਲੇ 75 ਪੇਲੋਡ ਦੇਸ਼ ਭਰ ਦੇ 75 ਗ੍ਰਾਮੀਣ ਸਰਕਾਰੀ ਸਕੂਲਾਂ ਦੇ 750 ਵਿਦਿਆਰਥੀ-ਵਿਦਿਆਰਥਣਾਂ ਨੇ ਬਣਾਏ ਸਨ। ਡਿਜ਼ਾਈਨ ਕਰਨ ਵਾਲੀਆਂ ਲੜਕੀਆਂ ਵੀ ਲਾਂਚ ਸਮੇਂ ਸ਼੍ਰੀ ਹਰਿਕੋਟਾ ਵਿਚ ਮੌਜੂਦ ਸਨ।
ਇਹ ਵੀ ਪੜ੍ਹੋ : ਮੋਗਾ : ਏਐੱਸਆਈ ਦੀ ਗੋਲੀ ਲੱਗਣ ਨਾਲ ਹੋਈ ਮੌਤ, ਰਾਈਫਲ ਸਾਫ ਕਰਦਿਆਂ ਵਾਪਰਿਆ ਹਾਦਸਾ
ਸਪੇਸ ਕਿਡਜ਼ ਇੰਡੀਆ ਇਕ ਅਜਿਹਾ ਸੰਗਠਨ ਹੈ ਜੋ ਦੇਸ਼ ਦੇ ਨੌਜਵਾਨ ਵਿਗਿਆਨਕਾਂ ਨੂੰ ਤਿਆਰ ਕਰਦਾ ਹੈ ਤੇ ਬੱਚਿਆਂ ਵਿਚ ਪੁਲਾੜ ਲਈ ਜਾਗਰੂਕਤਾ ਫੈਲਾਉਂਦਾ ਹੈ। ਇਹ ਭਾਰਤ ਤੋਂ ਨਾਸਾ ਦੇ ਪੁਲਾੜ ਕੈਂਪ ਦਾ ਪਹਿਲਾ ਰਾਜਦੂਤ ਹੈ। SKI ਨੇ ਹੀ ਜਾਨ ਐੱਫ ਕੈਨੇਡੀ ਸਪੇਸ ਸੈਂਟਰ ਵਿਚ ਏਅਰੋਸਪੇਸ ਦੇ ਫੀਲਡ ਵਿਚ 1500 ਤੋਂ ਵਧ ਵਿਦਿਆਰਥੀਆਂ ਨੂੰ ਟ੍ਰੇਂਡ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: