ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਯਾਤਰੀਆਂ ਦੀ ਟਿਕਟ ਨੂੰ ਲੈ ਕੇ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਏਅਰਲਾਈਨ ਸਰਵਿਸ ਕੰਪਨੀ ਕਿਸੇ ਯਾਤਰੀ ਦਾ ਟਿਕਟ ਅਪਗ੍ਰੇਡ ਕਰਦੀ ਹੈ ਜਾਂ ਉਸ ਨੂੰ ਬਿਨਾਂ ਦੱਸੇ ਟਿਕਟ ਕੈਂਸਲ ਕਰਦੀ ਹੈ ਜਾਂ ਬੋਰਡਿੰਗ ਤੋਂ ਇਨਕਾਰ ਕਰਦੀ ਹੈ ਤਾਂ ਉਸ ਨੂੰ ਟਿਕਟ ਦਾ 30 ਫੀਸਦੀ ਤੋਂ 75 ਫੀਸਦੀ ਤੱਕ ਦੀ ਰਕਮ ਰਿਫੰਡ ਕਰਨੀ ਹੋਵੇਗੀ। ਨਵੇਂ ਨਿਯਮ 15 ਫਰਵਰੀ ਤੋਂ ਲਾਗੂ ਹੋਣਗੇ।
ਨਵੇਂ ਨਿਯਮਾਂ ਤਹਿਤ ਕੰਪਨੀਆਂ ਨੂੰ ਘਰੇਲੂ ਫਲਾਈਟਾਂ ‘ਤੇ ਟਿਕਟ ਦੀ ਲਾਗਤ ਦਾ 75 ਫੀਸਦੀ ਰਿਫੰਡ ਦੇਣਾ ਹੋਵੇਗਾ। ਇਸ ਵਿਚ ਟਿਕਟ ‘ਤੇ ਲਿਆ ਗਿਆ ਟੈਕਸ ਵੀ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਇੰਟਰਨੈਸ਼ਨਲ ਯਾਤਰੀ ਨਾਲ ਅਜਿਹੀ ਕੋਈ ਸਥਿਤੀ ਬਣਦੀ ਹੈ ਤਾਂ 1500 ਕਿਲੋਮੀਟਰ ਜਾਂ ਉਸ ਤੋਂ ਘੱਟ ਦੀ ਉਡਾਣਾਂ ਲਈ ਟਿਕਟ ਦੀ ਲਾਗਤ ਦਾ 30 ਫੀਸਦੀ, 1500 ਕਿਲੋਮੀਟਰ ਤੋਂ 3500 ਕਿਲੋਮੀਟਰ ਦੇ ਵਿਚ ਦੀਆਂ ਉਡਾਣਾਂ ਲਈ 50 ਫੀਸਦੀ ਤੇ 3500 ਕਿਲੋਮੀਟਰ ਤੋਂ ਵਧ ਦੀਆਂ ਉਡਾਣਾਂ ਲਈ 75 ਫੀਸਦੀ ਰਿਫੰਡ ਯਾਤਰੀਆਂ ਨੂੰ ਦੇਣਾ ਹੋਵੇਗਾ। ਇਸ ਵਿਚ ਟਿਕਟ ‘ਤੇ ਲਿਆ ਗਿਆ ਟੈਕਸ ਵੀ ਸ਼ਾਮਲ ਹੋਵੇਗਾ।
ਪੇਸ਼ਾਬ ਕੇਸ ਵਿਚ ਏਅਰ ਇੰਡੀਆ ‘ਤੇ 30 ਲੱਖ ਜੁਰਮਾਨਾ ਤੋਂ ਬਾਅਦ ਡੀਜੀਸੀਏ ਅਫਸਰ ਲਗਾਤਰ ਐਕਸ਼ਨ ਮੋਡ ਵਿਚ ਹਨ। ਪਿਛਲੇ ਦਿਨੀਂ ਚਰਚਾ ਵਿਚ ਰਹੇ ਨਿਊਯਾਰਕ ਤੋਂ ਨਵੀਂ ਦਿੱਲੀ ਤੋਂ ਆਰਹੀ ਏਅਰ ਇੰਡੀਆ ਦੀ ਫਲਾਈਟ ਦੇ ਪੇਸ਼ਾਬ ਕਾਂਡ ਦੇ ਬਾਅਦ ਡੀਜੀਸੀਏ ਨੇ ਏਅਰਲਾਈਨ ‘ਤੇ 30 ਲੱਖ ਦਾ ਜੁਰਮਾਨਾ ਲਗਾਇਆ ਸੀ। ਡੀਜੀਸੀਏ ਨੇ ਪਾਇਲਟ ਦਾ ਲਾਇਸੈਂਸ 3 ਮਹੀਨੇ ਲਈ ਸਸਪੈਂਡ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਨੂੰ IMF ਤੋਂ ਵੱਡਾ ਝਟਕਾ, ਕਰਜ਼ਾ ਦੇਣ ਤੋਂ ਕੀਤਾ ਇਨਕਾਰ
ਡੀਜੀਸੀਏ ਨੇ 6 ਦਸੰਬਰ ਨੂੰ ਪੈਰਿਸ-ਦਿੱਲੀ ਜਹਾਜ਼ ਵਿਚ ਹੋਏ ਦੂਜੇ ਪੇਸ਼ਾਬ ਕਾਂਡ ਵਿਚ ਸੂਚਨਾ ਨਾ ਦੇਣ ਦੇ ਦੋਸ਼ ਵਿਚ ਏਅਰ ਇੰਡੀਆ ਖਿਲਾਫ ਕਾਰਵਾਈ ਕੀਤੀ ਸੀ। DGCA ਨੇ ਏਅਰ ਇੰਡੀਆ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਸੀ। ਏਅਰ ਇੰਡੀਆ ਦੀ ਪੈਰਿਸ-ਦਿੱਲੀ ਫਲਾਈਟ ਵਿਚ ਸ਼ਰਾਬ ਦੇ ਨਸ਼ੇ ਵਿਚ ਇਕ ਪੁਰਸ਼ ਯਾਤਰੀ ਨੇ ਇਕ ਖਾਲੀ ਸੀਟ ‘ਤੇ ਤੇ ਇਕ ਮਹਿਲਾ ਯਾਤਰੀ ਦੇ ਕੰਬਲ ‘ਤੇ ਕਥਿਤ ਤੌਰ ‘ਤੇ ਪੇਸ਼ਾਬ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: