ਹਾਂਗਕਾਂਗ ਏਅਰਪੋਰਟ ‘ਤੇ ਇਕ ਫਲਾਈਟ ਅਚਾਨਕ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ। ਮਾਮਲਾ ਕੈਥੇ ਪੈਸੀਫਿਕ ਫਲਾਈਟ cx880 ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਟੇਕਆਫ ਤੋਂ ਪਹਿਲਾਂ ਫਲਾਈਟ ਦਾ ਟਾਇਰ ਫਟ ਗਿਆ, ਜਿਸ ਤੋਂ ਬਾਅਦ ਇਸ ਨੂੰ ਟੇਕਆਫ ਤੋਂ ਰੋਕ ਦਿੱਤਾ ਗਿਆ। ਘਟਨਾ ਵੇਲੇ ਫਲਾਈਟ ‘ਚ 293 ਯਾਤਰੀ ਅਤੇ 17 ਕਰੂ ਮੈਂਬਰ ਮੌਜੂਦ ਸਨ। ਇਸ ਦੌਰਾਨ 11 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਫਲਾਈਟ ਹਾਂਗਕਾਂਗ ਤੋਂ ਲਾਸ ਏਂਜਲਸ ਜਾ ਰਹੀ ਸੀ। ਫਲਾਈਟ ਉਡਾਣ ਭਰਨ ਵਾਲੀ ਸੀ ਕਿ ਇਸ ਦਾ ਟਾਇਰ ਫਟ ਗਿਆ ਅਤੇ ਫਲਾਈਟ ਨੂੰ ਵਾਪਸ ਲਿਆਂਦਾ ਗਿਆ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਐਗਜ਼ਿਟ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ 11 ਯਾਤਰੀ ਜ਼ਖਮੀ ਹੋ ਗਏ।
ਇਨ੍ਹਾਂ ਸਾਰੇ 11 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੈਥੇ ਏਅਰਲਾਈਨ ਨੇ ਇਸ ਮਾਮਲੇ ‘ਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਫਲਾਈਟ ਨੰਬਰ ਸੀਐਕਸ 880 ਸ਼ਨੀਵਾਰ ਸਵੇਰੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ, ਜਦੋਂ ਕੁਝ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ। ਏਅਰਲਾਈਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜਿਵੇਂ ਹੀ ਚਾਲਕ ਦਲ ਦੇ ਮੈਂਬਰਾਂ ਨੂੰ ਤਕਨੀਕੀ ਸਮੱਸਿਆ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫਲਾਈਟ ਦੇ ਟੇਕ-ਆਫ ਨੂੰ ਤੁਰੰਤ ਰੋਕ ਦਿੱਤਾ।
ਕੈਥੇ ਮੁਤਾਬਕ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਐਮਰਜੈਂਸੀ ਗੇਟ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਵਿੱਚੋਂ 11 ਯਾਤਰੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਇਨ੍ਹਾਂ 11 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ 9 ਨੂੰ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ‘ਚ ਰੇਲ ਹਾਦਸਾ, ਆਪਸ ‘ਚ ਟਕਰਾਈਆਂ 2 ਮਾਲ ਗੱਡੀਆਂ, 12 ਡੱਬੇ ਪੱਟੜੀ ਤੋਂ ਉਤਰੇ
ਜਾਣਕਾਰੀ ਮੁਤਾਬਕ ਫਲਾਈਟ ਦਾ ਟਾਇਰ ਕਾਫੀ ਗਰਮ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਲਾਈਟ ਦਾ ਟਾਇਰ ਫਟਦੇ ਹੀ ਐਮਰਜੈਂਸੀ ਗੇਟ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ। ਏਅਰਲਾਈਨ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -: