ਭ੍ਰਿਸ਼ਟਾਚਾਰੀਆਂ ‘ਤੇ ਸਖਤ ਰੁਖ਼ ਅਪਣਾਉਂਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਨੇ ਗੜਬੜੀ ਕਰਨ ਵਾਲੀਆਂ 8 ਰਾਈਸ ਮਿੱਲਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਮੁਤਾਬਕ M/s ਓਂਕਾਰ ਚਾਵਲ ਗ੍ਰਾਮ ਉਦਯੋਗ ਯੂਨਿਟ-2 ਅਮਲੋਹ ਨੇ ਰਜਿਸਟ੍ਰੇਸ਼ਨ ਸਮੇਂ ਆਪਣੀ ਮਿਲਿੰਗ ਸਮਰੱਥਾ ਨੂੰ ਧੋਖੇ ਨਾਲ ਵਧਾਉਣ ਲਈ ਫਰਜ਼ੀ ਦਸਤਾਵੇਜ਼ ਜਮ੍ਹਾ ਕੀਤੇ ਸਨ।
ਖੁਰਾਕ ਸਪਲਾਈ ਵਿਭਾਗ ਨੇ ਨੋਟਿਸ ਲੈਂਦਿਆਂ ਕਸਟਮ ਮਿਲਿੰਗ ਨੀਤੀ 2022-23 ਤਹਿਤ ਸਬੰਧਤ ਮਿੱਲ ਨੂੰ ਬਲੈਕ ਲਿਸਟ ਕਰ ਦਿੱਤਾ ਇਸ ਤੋਂ ਇਲਾਵਾ ਮੈਸਰਸ ਓਂਕਾਰ ਚਾਵਲ ਗ੍ਰਾਮ ਉਦਯੋਗ ਯੂਨਿਟ-2 ਗ੍ਰਾਮ ਚੇਹਲਾਂ ਦੇ ਹਿੱਸੇਦਾਰਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਤੇ ਮਿੱਲ ਵਿਚ ਰੱਖੇ ਗਏ ਚਾਵਲਾਂ ਨੂੰ ਹੋਰਨਾਂ ਮਿੱਲਾਂ ਵਿਚ ਸ਼ਿਫਟ ਕਰਨ ਦਾ ਹੁਕਮ ਦਿੱਤਾ ਗਿਆ।
ਇਹ ਵੀ ਪੜ੍ਹੋ : ਲਾੜੇ ਨੂੰ ਹਲਦੀ ਲਗਾ ਰਿਹਾ ਸੀ ਸ਼ਖਸ, ਹਾਰਟ-ਅਟੈਕ ਨਾਲ ਕੁਝ ਸਕਿੰਟਾਂ ‘ਚ ਹੋਈ ਮੌਤ
ਇਸ ਮਿੱਲ ਵਿਚ ਹਿੱਸੇਦਾਰ ਜ਼ਿਲ੍ਹੇ ਦੀਆਂ 7 ਹੋਰ ਮਿੱਲਾਂ ਵਿਚ ਵੀ ਹਿੱਸੇਦਾਰ ਸਨ। ਕਸਟਮ ਮਿਲਿੰਗ ਪਾਲਿਸੀ 2022-23 ਤਹਿਤ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੀਆਂ ਮਿੱਲਾਂ ਨੂੰ ਡਿਫਾਲਟਰ ਐਲਾਨਿਆ ਗਿਆ ਤੇ ਇਨ੍ਹਾਂ ਮਿੱਲਾਂ ਵਿਚ ਰੱਖੇ ਝੋਨੇ ਨੂੰ ਟਰਾਂਸਫਰ ਕਰਨ ਦੇ ਹੁਕਮ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: