ਦੇਸ਼ ਵਿਚ ਕੋਰੋਨਾ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ। 24 ਘੰਟਿਆਂ ਵਿਚ ਪਹਿਲੀ ਵਾਰ 2 ਲੱਖ ਤੋਂ ਵੱਧ ਕੇਸ ਮਿਲੇ। ਇਸ ਦੌਰਾਨ 76,447 ਲੋਕ ਠੀਕ ਹੋਏ ਪਰ 355 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸ ਮਤਲਬ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਵਿਚ ਵੀ 1 ਲੱਖ 49 ਹਜ਼ਾਰ 224 ਦਾ ਵਾਧਾ ਦਰਜ ਕੀਤਾ ਗਿਆ ਹੈ। ਪਹਿਲੀ ਵਾਰ ਕੁੱਲ ਐਕਟਿਵ ਕੇਸ 10 ਲੱਖ ਦੇ ਪਾਰ ਪੁੱਜ ਗਏ ਹਨ।
ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਹੁਣ ਤੱਕ 3 ਕਰੋੜ 62 ਲੱਖ 96 ਹਜ਼ਾਰ, 452 ਲੋਕ ਕੋਵਿਡ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ 3 ਕਰੋੜ 46 ਲੱਖ 98 ਹਜ਼ਾਰ 503 ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ। ਇਸ ਦੌਰਾਨ 4 ਲੱਖ 85 ਹਜ਼ਾਰ 012 ਮੌਤਾਂ ਹੋ ਚੁੱਕੀਆਂ ਹਨ।ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਪਾਜ਼ੀਟਿਵਿਟੀ ਰੇਟ 11.05 ਫੀਸਦੀ ਹੋ ਗਿਆ ਹੈ ਜੋ 30 ਦਸੰਬਰ ਨੂੰ 1.1 ਫੀਸਦੀ ਸੀ। ਕੇਂਦਰ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਸਬੰਧੀ ਨਵੇਂ ਨਿਯਮ ਜਾਰੀ ਕੀਤੇ ਹਨ। ਸਰਕਾਰ ਨੇ ਕੋਰੋਨਾ ਦੇ ਮਾਮਲੇ ਦੀ ਸਮੀਖਿਆ ਤੋਂ ਬਾਅਦ ਮਰੀਜ਼ਾਂ ਨੂੰ ਤਿੰਨ ਵਰਗਾਂ ਵਿਚ ਵੰਡ ਦਿੱਤਾ ਹੈ। ਹਲਕੇ, ਮੱਧਮ ਤੇ ਗੰਭੀਰ। ਇਸ ਤਹਿਤ ਜੇਕਰ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਤਿੰਨ ਦਿਨ ਤੱਕ ਬੁਖਾਰ ਨਹੀਂ ਆਇਆ ਤਾਂ ਉਸ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ। ਟੈਸਟਿੰਗ ਦੀ ਲੋੜ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਾਜਧਾਨੀ ਦਿੱਲੀ ਵਿਚ ਅੱਜ 27,561 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਦਿੱਲੀ ਵਿਚ 40 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ। ਪਿਛਲੇ ਚਾਰ ਦਿਨਾਂ ਦੌਰਾਨ 97 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਇਥੇ 23 ਮੌਤਾਂ ਹੋਈਆਂ ਹਨ, ਜੋ ਤੀਜੀ ਲਹਿਰ ਵਿਚ ਇੱਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਸਨ।