ਚੀਨ ਨੇ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ ਦੇ ਵਿਰੋਧ ਨੂੰ ਦਬਾਉਣ ਲਈ ਇੱਕ ਵੱਡਾ ਦਾਅ ਖੇਡਿਆ ਹੈ, ਇੱਥੋਂ ਦੀ ਉਈਗਰ ਮੁਸਲਿਮ ਆਬਾਦੀ ਦੀ ਪਛਾਣ ਨੂੰ ਖਤਮ ਕਰਨ ਲਈ ਉਈਗਰ ਕੁੜੀਆਂ ਦੇ ਚੀਨੀ ਨੌਜਵਾਨਾਂ ਨਾਲ ਜ਼ਬਰਦਸਤੀ ਵਿਆਹ ਕਰਵਾਏ ਜਾ ਰਹੇ ਹਨ।
ਚੀਨ ਦੇ ਹਾਨ ਭਾਈਚਾਰੇ ਦੇ ਨੌਜਵਾਨਾਂ ਨੂੰ ਵਿਆਹ ਲਈ ਵਿਸ਼ੇਸ਼ ਭੱਤੇ ਦਿੱਤੇ ਜਾ ਰਹੇ ਹਨ। ਰਿਪੋਰਟ ਮੁਤਾਬਕ ਜੇ ਕੋਈ ਉਇਗਰ ਕੁੜੀ ਜ਼ਬਰਦਸਤੀ ਵਿਆਹ ਦਾ ਵਿਰੋਧ ਕਰਦੀ ਹੈ, ਤਾਂ ਉਸਦੇ ਮਾਤਾ-ਪਿਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਰਿਪੋਰਟ ਮੁਤਾਬ ਕੋਈ ਵੀ ਉਇਗਰ ਕੁੜੀ ਹਾਨ ਮੁੰਡੇ ਨਾਲ ਵਿਆਹ ਦਾ ਵਿਰੋਧ ਨਹੀਂ ਕਰ ਸਕਦੀ। ਜਿਨਪਿੰਗ ਦੇ ਤੀਜੀ ਵਾਰ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਚੁਣੇ ਜਾਣ ਤੋਂ ਬਾਅਦ ਹੀ ਸ਼ਿਨਜਿਆਂਗ ਸੂਬੇ ਵਿੱਚ 100 ਹਾਨ ਨੌਜਵਾਨਾਂ ਅਤੇ ਉਈਗਰ ਕੁੜੀਆਂ ਦਾ ਵਿਆਹ ਹੋ ਚੁੱਕਾ ਹੈ। ਇਹ ਵਿਆਹ ਕਮਿਊਨਿਸਟ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੁੰਦੇ ਹਨ।
ਇੱਕ ਹਾਨ ਮੁੰਡੇ ਨੂੰ ਇੱਕ ਉਇਗਰ ਕੁੜੀ ਨਾਲ ਵਿਆਹ ਕਰਨ ਲਈ ਕਰੀਬ 4.5 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਦੇ ਅੰਤਰ-ਜਾਤੀ ਵਿਆਹ ਲਈ ਜੋੜਿਆਂ ਨੂੰ ਮੁਫਤ ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਕਈ ਤਰ੍ਹਾਂ ਦੇ ਵਿਸ਼ੇਸ਼ ਭੱਤੇ ਵੀ ਦਿੱਤੇ ਜਾਂਦੇ ਹਨ, ਪਰ ਇਹ ਸਾਰੀਆਂ ਸਹੂਲਤਾਂ ਹਾਨ ਮੁੰਡੇ ਦੇ ਨਾਂ ‘ਤੇ ਹੀ ਜਾਰੀ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ, ਰਿਟਾਇਰਮੈਂਟ ਮਗਰੋਂ ਨਹੀਂ ਮਿਲੇਗੀ ਪੈਨਸ਼ਨ ਤੇ ਗ੍ਰੈਚੁਟੀ!
ਹਾਨ ਨੌਜਵਾਨਾਂ ਅਤੇ ਉਇਗਰ ਕੁੜੀਆਂ ਵਿਚਕਾਰ ਇਸ ਕਿਸਮ ਦਾ ਅੰਤਰਜਾਤੀ ਵਿਆਹ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਇਕ ਰਾਸ਼ਟਰ, ਇਕ ਪਰਿਵਾਰ ਦਾ ਪ੍ਰਾਜੈਕਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਅੰਤਰਜਾਤੀ ਵਿਆਹ ਪੱਛਮੀ ਸ਼ਿਨਜਿਆਂਗ ਸੂਬੇ ਵਿੱਚ ਉਇਗਰ ਮੁਸਲਮਾਨਾਂ ਦੇ ਵਿਰੋਧ ਨੂੰ ਦਬਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: