ਪਿੰਡ ਭਕਨਾ ਖੁਰਦ ਦੀ ਜਿਸ ਹਵੇਲੀ ਵਿਚ ਪੰਜਾਬ ਪੁਲਿਸ ਨੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਕੁੱਸਾ ਦਾ ਐਨਕਾਊਂਟਰ ਕੀਤਾ ਉਥੋਂ ਫੋਰੈਂਸਿੰਕ ਟੀਮ ਦੇ ਹੱਥ ਕਈ ਮਹੱਤਵਪੂਰਨ ਜਾਣਕਾਰੀਆਂ ਲੱਗੀਆਂ ਹਨ। ਫੋਰੈਂਸਿੰਕ ਟੀਮ ਨੇ ਇਥੇ ਲਗਭਗ 14 ਘੰਟੇ ਤੱਕ ਜਾਂਚ ਕੀਤੀ। ਟੀਮ ਦਾ ਦਾਅਵਾ ਹੈ ਕਿ ਹਵੇਲੀ ਵਿਚ ਦੋ ਦਿਨ ਪਹਿਲਾਂ 8 ਤੋਂ 10 ਲੋਕ ਮੌਜੂਦ ਸਨ। ਹਵੇਲੀ ਤੋਂ ਲਏ ਗਏ ਫਿੰਗਰ ਪ੍ਰਿੰਟ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ।
ਹੁਣ ਪੁਲਿਸ ਭਕਨਾ ਖੁਰਦ ਤੇ ਆਸ-ਪਾਸ ਦੇ ਖੇਤਰ ਦੇ ਲਗਭਗ ਇਕ ਦਰਜਨ ਸ਼ੱਕੀ ਲੋਕਾਂ ‘ਤੇ ਨਜ਼ਰ ਰੱਖ ਰਹੀ ਹੈ। ਫੋਰੈਂਸਿੰਕ ਟੀਮ ਵੀਰਵਾਰ ਤੜਕੇ ਸਾਢੇ ਚਾਰ ਵਜੇ ਪੁਲਿਸ ਅਧਿਕਾਰੀਆਂ ਨਾਲ ਹਵਾਲੀ ਪਹੁੰਚੀ ਤੇ ਸ਼ਾਮ ਸਾਢੇ ਛੇ ਵਜੇ ਜਾਂਚ ਖਤਮ ਕਰਕੇ ਵਾਪਸ ਪਰਤੀ।
ਸ਼ੂਟਰ ਰੂਪਾ ਤੇ ਕੁੱਸਾ ਦੇ ਐਨਕਾਊਂਟਰ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ਹਵੇਲੀ ਕੋਲ ਕੋਰੋਲਾ ਕਾਰ ਤੇ ਥਾਪ ਜੀਪ ਦੇਖੇ ਜਾਣ ਦੀ ਗੱਲ ਕਹੀ ਸੀ। ਐਨਕਾਊਂਟਰ ਦੇ ਬਾਅਦ ਜਦੋਂ ਪੁਲਿਸ ਨੇ ਦੁਬਾਰਾ ਜਦੋਂ ਹਵੇਲੀ ਦੀ ਤਲਾਸ਼ੀ ਲਈ ਤਾਂ ਉਥੋਂ ਇਕ ਹੋਰ ਪਿਸਤੌਲ ਤੇ ਏਕੇ 47 ਤੇ 31 ਕਾਰਤੂਸ ਬਰਾਮਦ ਕੀਤੀ। ਪੁਲਿਸ ਨੂੰ ਸ਼ੰਕਾ ਹੈ ਕਿ ਹਵੇਲੀ ਕੋਲ ਕਿਸੇ ਖੇਤਰ ਵਿਚ ਪਾਕਿਸਤਾਨ ਤੋਂ ਪਹੁੰਚੀ ਵੱਡੀ ਹਥਿਆਰਾਂ ਦੀ ਖੇਪ ਪਹੁੰਚੀ ਹੈ, ਜਿਸ ਲਈ ਸਰਚ ਜਾਰੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ਦੇ ਪਿੰਡ ਜੌੜਾ ਵਿਖੇ ਐਨਕਾਊਂਟਰ ‘ਚ ਮਾਰੇ ਗਏ ਜਗਰੂਪ ਰੂਪਾ ਦਾ ਦੇਰ ਰਾਤ ਹੋਇਆ ਅੰਤਿਮ ਸਸਕਾਰ
ਐਕਨਾਊਂਟਰ ਦੇ ਅਗਲੇ ਦਿਨ ਕਿਸੇ ਨੂੰ ਵੀ ਹਵੇਲੀ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਵੇਲੀ ਦੇ ਚਾਰੇ ਪਾਸੇ ਪੁਲਿਸ ਦਾ ਸਖਤ ਪਹਿਰਾ ਲਗਾ ਦਿੱਤਾ ਗਿਆ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਤੱਕ ਮੈਜਿਸਟ੍ਰੇਟ ਘਟਨਾ ਵਾਲੀ ਥਾਂ ਦੀ ਜਾਂਚ ਨਹੀਂ ਕਰ ਲੈਂਦੇ ਉਦੋਂ ਤਕ ਹਵੇਲੀ ਨੂੰ ਸੀਲ ਕੀਤਾ ਗਿਆ ਹੈ।
ਜਗਰੂਪ ਰੂਪਾ ਤੇ ਮਨੂ ਕੁੱਸਾ ਦੀਆਂ ਲਾਸ਼ਾਂ ਦੀ ਤਲਾਸ਼ੀ ਲਈ ਗਈ ਤਾਂ ਰੂਪੀ ਦੀ ਪੈਂਟ ਦੀ ਜੇਬ ਵਿਚੋਂ ਇਕ ਮੈਗਜ਼ੀਨ ਤੇ ਕਈ ਕਾਰਤੂਸ ਬਰਾਮਦ ਹੋਏ। ਸਿਵਲ ਹਸਪਤਾਲ ਤੋਂ ਸ਼ਾਮ 5 ਵਜੇ ਦੋਵੇਂ ਲਾਸ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਵਿਚ ਸ਼ਿਫਟ ਕਰ ਦਿੱਤਾ ਗਿਆ। ਪੌਣੇ 8 ਵਜੇ ਲਾਸ਼ਾਂ ਦੀ MIR ਕਰਵਾਈ ਗਈ ਤੇ 3 ਡਾਕਟਰਾਂ ਦੀ ਟੀਮ ਨੇ ਦੋਵਾਂ ਦਾ ਪੋਸਟਮਾਰਟਮ ਕੀਤਾ।
ਵੀਡੀਓ ਲਈ ਕਲਿੱਕ ਕਰੋ :