ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਫੇਮਸ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ PM ਦੀ ਮਿਮਿਕਰੀ ਕਰਨਾ ਭਾਰੀ ਪੈ ਗਿਆ ਹੈ। ਹਰ ਕੋਈ ਜਾਣਦਾ ਹੈ ਕਿ ਸ਼ਿਆਮ ਪ੍ਰਧਾਨ ਮੰਤਰੀ ਦੀ ਹੂ-ਬ-ਹੂ ਨਕਲ ਕਰ ਲੈਂਦੇ ਹਨ। ਉਨ੍ਹਾਂ ਵਰਗੀ ਆਵਾਜ਼ ਕੱਢ ਲੈਂਦੇ ਹਨ ਪਰ ਇਸ ਵਾਰ ਅਜਿਹਾ ਕਰਨ ਨਾਲ ਉਨ੍ਹਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਸ਼ਿਆਮ ਰੰਗੀਲਾ ਨੇ ਹੁਣੇ ਜਿਹੇ ਜੈਪੁਰ ਦੇ ਝਾਲਾਨਾ ਜੰਗਲ ਵਿਚ ਜਾ ਕੇ ਇਕ ਨੀਲਗਾਂ ਨੂੰ ਖਾਣਾ ਖੁਆਇਆ ਤੇ ਵੀਡੀਓ ਬਣਾਈ।
ਉਨ੍ਹਾਂ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਰਾਜਸਥਾਨ ਵਿਚ ਵਣ ਵਿਭਾਗ ਨੇ ਨੋਟਿਸ ਜਾਰੀ ਕਰਕੇ ਰੰਗੀਲਾ ਨੂੰ ਤਲਬ ਕਰ ਲਿਆ ਹੈ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦਾ ਉਲੰਘਣ ਕਰਨ ਦੇ ਮਾਮਲੇ ਵਿਚ ਸ਼ਿਆਮ ‘ਤੇ ਕਾਰਵਾਈ ਹੋ ਸਕਦੀ ਹੈ। ਸ਼ਿਆਮ ਰੰਗੀਲਾ ਨੂੰ ਇਹ ਨੋਟਿਸ ਖੇਤਰੀ ਵਣ ਅਧਿਕਾਰੀ ਨੇ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਟਾਈਗਰ ਪ੍ਰਾਜੈਕਟ ਦੇ 50 ਸਾਲ ਪੂਰੇ ਹੋਣ ‘ਤੇ ਪੀਐੱਮ ਮੋਦੀ ਕਰਨਾਟਕ ਦੇ ਮੁਦੁਮਲਾਈ ਤੇ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ ਸਨ। ਜਿਥੇ ਮੋਦੀ ਟੋਪੀ, ਚਸ਼ਮਾ ਪਹਿਨੇ ਨਜ਼ਰ ਆਏ ਸਨ। ਉਨ੍ਹਾਂ ਦਾ ਇਹ ਲੁਕ ਕਾਫੀ ਵਾਇਰਲ ਹੋਇਆ ਸੀ। ਉਨ੍ਹਾਂ ਦੇ ਹੱਥਾਂ ਵਿਚ ਦੂਰਬੀਨ ਵੀ ਸੀ। ਸ਼ਿਆਮ ਰੰਗੀਲਾ ਨੇ ਪੀਐੱਮ ਮੋਦੀ ਦੇ ਇਸੇ ਦੌਰੇ ਦੀ ਤਰਜ ‘ਤੇ ਝਾਲਾਨਾ ਜੰਗਲ ਦਾ ਟ੍ਰਿਪ ਬਣਾਇਆ ਸੀ।
ਇਹ ਵੀ ਪੜ੍ਹੋ : ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ
ਸ਼ਿਆਮ ਰੰਗੀਲਾ ਵੀ PM ਮੋਦੀ ਦੀ ਤਰ੍ਹਾਂ ਹੱਥ ਵਿਚ ਦੂਰਬੀਨ ਲਏ ਤੇ ਚਸ਼ਮਾ, ਟੋਪੀ ਪਹਿਨੇ ਨਜ਼ਰ ਆਏ ਸਨ। ਸ਼ਿਆਮ ਰੰਗੀਲਾ ਨੇ ਨੀਲਗਾਯ ਨੂੰ ਖਾਣਾ ਖੁਆਇਆ ਜਿਸ ਦਾ ਵੀਡੀਓ ਬਣਾ ਤੇ ਉਨ੍ਹਾਂ ਨੇ ਵਾਇਰਲ ਕਰ ਦਿੱਤਾ। 13 ਅਪ੍ਰੈਲ ਨੂੰ ਝਾਲਾਨਾ ਲੈਪਰਡ ਰਿਜ਼ਰਵ ਦਾ ਇਹ ਵੀਡੀਓ ਸ਼ਿਆਮ ਨੇ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਸੀ। ਵਣ ਜੀਵਾਂ ਨੂੰ ਖਾਧ ਪਦਾਰਥ ਖੁਆਉਣ ਨਾਲ ਕਈ ਗੰਭੀਰ ਬੀਮਾਰੀਆਂ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਨੂੰ ਲੈ ਕੇ ਝਾਲਾਨਾ ਜੰਗਲ ਵਿਚ ਚੇਤਾਵਨੀ ਸੂਚਨਾ ਬੋਰਡ ਵੀ ਲਗਾਏ ਹੋਏ ਹਨ ਪਰ ਸ਼ਿਆਮ ਰੰਗੀਲਾ ਨੇ ਇਸ ਨੂੰ ਅਣਦੇਖਾ ਕਰਕੇ ਅਜਿਹੀ ਹਰਕਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: