ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਪਹੁੰਚੇ। ਉਨ੍ਹਾਂ ਨਾਲ ਮੋਹਾਲੀ ਨੇ ਸੈਕਟਰ 68 ਸਥਿਤ ਵਿਜੀਲੈਂਸ ਦਫਤਰ ਵਿਚ ਪੁੱਛਗਿਛ ਹੋਵੇਗੀ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਤੋਂ ਇਕ ਹਫਤੇ ਦਾ ਹੋਰ ਸਮਾਂ ਮੰਗਿਆ ਹੈ। ਵਿਜੀਲੈਂਸ ਨੇ ਸਾਬਕਾ ਸੀਐੱਮ ਨੂੰ ਅੱਜ ਪੇਸ਼ ਹੋਣ ਲਈ ਬੁਲਾਇਆ ਸੀ ਪਰ ਉਹ ਅੱਜ ਪੇਸ਼ ਨਹੀਂ ਹੋਏ।
ਇਹ ਵੀ ਪੜ੍ਹੋ : ਦਿੱਲੀ ਦੀ ਸਾਕੇਤ ਕੋਰਟ ’ਚ ਚੱਲੀਆਂ ਗੋ.ਲੀਆਂ, ਇੱਕ ਮਹਿਲਾ ਜ਼ਖਮੀ, ਵਕੀਲ ਦੀ ਡਰੈੱਸ ‘ਚ ਆਇਆ ਸੀ ਹਮਲਾਵਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਸਾਬਕਾ ਸੀਐੱਮ ਚੰਨੀ ਵਿਜੀਲੈਂਸ ਅੱਗੇ ਪੇਸ਼ ਹੋ ਚੁੱਕੇ ਹਨ ਤੇ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਵਿਚ 7 ਘੰਟੇ ਪੁੱਛਗਿੱਛ ਵੀ ਕੀਤੀ ਗਈ ਸੀ।ਵਿਜੀਲੈਂਸ ਨੇ ਚੰਨੀ ਤੋਂ ਉਨ੍ਹਾਂ ਦੀ ਪ੍ਰਾਪਰਟੀ, ਆਮਦਨ ਦੇ ਸਰੋਤਾਂ ਤੇ ਬੈਂਕ ਖ਼ਾਤਿਆਂ ਦੀ ਜਾਣਕਾਰੀ ਮੰਗੀ ਸੀ। ਵਿਜੀਲੈਂਸ ਨੇ ਬਕਾਇਦਾ ਇਕ ਪ੍ਰੋਫਾਰਮਾ ਚੰਨੀ ਨੂੰ ਦਿੱਤਾ ਸੀ, ਜਿਸ ’ਚ ਪੂਰੀ ਡਿਟੇਲ ਭਰ ਕੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: