ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਹਨ। 10 ਮਾਰਚ ਨੂੰ ਚੋਣ ਨਤੀਜਿਆਂ ਦੇ ਆਉਣ ਦੇ ਲਗਭਗ 21 ਦਿਨਾਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਤੋਂ ਸਰਗਰਮ ਹੋਏ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਤਸਵੀਰ ਸਾਂਝੀ ਕੀਤੀ ਹੈ। ਨਾਲ ਹੀ ਇਕ ਸ਼ੇਅਰ ਵੀ ਪੋਸਟ ਕੀਤਾ ਹੈ ਕਿ ‘ਇਹੀ ਇਸ਼ਕ ਦਾ ਮੋਦੀ ਮੂਲ ਸਰਤਾਜ ਸ਼ਾਇਰਾ… ਮਹਿਰਮ ਜਿਵੇਂ ਆਖੇ ਓਵੇਂ ਵੱਸੀਏ ਜੀ….’ ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਹਾਰ ਨੂੰ ਕਬੂਲ ਕੀਤਾ ਹੈ ਤੇ ਕਿਹਾ ਕਿ ਜਿਵੇਂ ਮਾਲਕ ਰੱਖੇ ਉਵੇਂ ਰਹਿਣਾ ਪੈਂਦਾ ਹੈ।
ਇਹ ਫੋਟੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਵੱਲੋਂ ਸ਼ੇਅਰ ਕੀਤੀ ਗਈ ਹੈ। ਹਾਲਾਂਕਿ ਹਾਰ ਤੋਂ ਬਾਅਦ ਸਾਰੇ ਆਗੂ ਸਿੱਧੂ ਜਾਂ ਹੋਰ ਲੀਡਰਾਂ ਦੇ ਬਿਆਨ ਸਾਹਮਣੇ ਆਏ ਸਨ ਪਰ ਸਾਬਕਾ ਮੁੱਖ ਮੰਤਰੀ ਚੰਨੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਸੀ ਆਇਆ। ਚੋਣਾਂ ਵਿਚ ਹਾਰ ਮੰਥਨ ‘ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਸਾਬਕਾ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੀ ਪਰ ਉਸ ਵਿਚ ਵੀ ਚੰਨੀ ਸ਼ਾਮਲ ਨਹੀਂ ਸੀ ਹੋਏ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਹੁਣ ਦੇਖਣਾ ਇਹ ਹੋਵੇਗਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਕਾਂਗਰਸ ਪਾਰਟੀ ਵਿਚ ਦੁਬਾਰਾ ਤੋਂ ਸਰਗਰਮ ਹੁੰਦੇ ਹਨ ਕਿ ਨਹੀਂ। ਸਾਬਕਾ ਮੁੱਖ ਮਤੰਰੀ ਚੰਨੀ ਨੇ ਬਹੁਤ ਉੱਚਾ ਮੁਕਾਮ ਹਾਸਲ ਕੀਤਾ ਹੋਇਆ ਹੈ। ਉਨ੍ਹਾਂ ਨੇ MC ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਸਫਰ ਤੈਅ ਕੀਤਾ। ਉਹ ਤਿੰਨ ਵਾਰ ਦੇ ਵਿਧਾਇਕ, ਵਿਰੋਧੀ ਧਿਰ ਦੇ ਨੇਤਾ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਪਿਆਰ ‘ਚ ਰਵੀ ਤੋਂ ਬਣਿਆ ‘ਰਿਆ’, ਜਿਸ ਦੋਸਤ ਲਈ ‘ਜੈਂਡਰ’ ਬਦਲਿਆ ਉਸ ਨੇ ਕੀਤਾ ਮਨ੍ਹਾ
ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਦੋ ਥਾਵਾਂ ਤੋਂ ਟਿਕਟ ਦਿੱਤੀ ਸੀ। ਸ੍ਰੀ ਚਮਕੌਰ ਸਾਹਿਬ ਤੇ ਭਦੌੜ ਤੋਂ ਪਰ ਦੋਵੇਂ ਥਾਵਾਂ ਤੋਂ ਚੰਨੀ ਸਫਲ ਨਹੀਂ ਹੋ ਸਕੇ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਸਾਬਕਾ ਸੀਐੱਮ ਚੰਨੀ ਦੇ ਭਰਾ ਨੇ ਵੀ ਅਸਤੀਫਾ ਦੇ ਦਿੱਤਾ ਸੀ ਤੇ ਚੋਣ ਲੜੀ ਸੀ ਪਰ ਸਫਲ ਨਹੀਂ ਹੋ ਸਕੇ ਸੀ।