ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕੋਰਟ ਨੇ ਹਨੀ ਦੀ 4 ਮਈ ਤੱਕ ਨਿਆਂਇਕ ਹਿਰਾਸਤ ਵਧਾ ਦਿਤੀ ਹੈ। ਅੱਜ ਵੀਡੀਓ ਕਾਨਫਰੰਸ ਰਾਹੀਂ ਹਨੀ ਦੀ ਪੇਸ਼ੀ ਹੋਈ।
ਪਹਿਲਾਂ ਸੁਣਵਾਈ ਦਾ ਸਮਾਂ ਸਵੇਰ ਦਾ ਰੱਖਿਆ ਗਿਆ ਸੀ ਫਿਰ ਉਸ ਨੂੰ ਬਦਲ ਕੇ ਦੁਪਹਿਰ ਬਾਅਦ ਕਰ ਦਿੱਤਾ ਗਿਆ। ਦੁਪਹਿਰ ਬਾਅਦ ਵੀਡੀਓ ਕਾਨਫਰੰਸ ਜਰੀਏ ਦੋਵੇਂ ਪੱਖਾਂ ਦੇ ਵਕੀਲਾਂ ਦੀਆਂ ਅਪੀਲਾਂ-ਦਲੀਲਾਂ ਹੋਈਆਂ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੋਵੇਂ ਪੱਖ ਸੁਣਨ ਦੇ ਬਾਅਦ ਹਨੀ ਨੂੰ ਰਾਹਤ ਨਾ ਦਿੰਦੇ ਹੋਏ ਨਿਆਂਇਕ ਹਿਰਾਸਤ ਨੂੰ 4 ਮਈ ਤੱਕ ਵਧਾ ਦਿੱਤਾ।
ਦੱਸ ਦੇਈਏ ਕਿ 2 ਅਪ੍ਰੈਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਖਿਲਾਫ ਦੋਸ਼ ਪੱਤਰ ਵੀ ਦਾਖਲ ਕੀਤਾ ਸੀ। ਉਸ ਦੋਸ਼ ਪੱਤਰ ‘ਤੇ 6 ਅਪ੍ਰੈਲ ਨੂੰ ਬਹਿਸ ਹੋਣੀ ਸੀ ਪਰ ਉੁਸ ‘ਤੇ ਅਦਾਲਤ ਵਿਚ ਕੋਈ ਚਰਚਾ ਨਹੀਂ ਹੋ ਸਕੀ। ਕੋਰਟ ਵਿਚ ਪਹਿਲਾਂ ਇਹ ਕੇਸ ਜੱਜ ਦਲਜੀਤ ਸਿੰਘ ਚਹਿਲ ਦੀ ਅਦਾਲਤ ਵਿਚ ਸੀ ਪਰ 6 ਅਪ੍ਰੈਲ ਨੂੰ ਪੇਸ਼ੀ ਨਵੇਂ ਜੱਜ ਰੁਪਿੰਦਰ ਸਿੰਘਚਹਿਲ ਦੀ ਅਦਾਲਤ ਵਿਚ ਹੋਈ ਤੇ ਹਨੀ ਦੀ ਨਿਆਂਇਕ ਹਿਰਾਸਤ 20 ਅਪ੍ਰੈਲ ਤੱਕ ਵਧਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਆਈ ਅਰਜ਼ੀ ਨੂੰ ਦੇਖਣ ਤੋਂ ਬਾਅਦ ਸੁਣਵਾਈ ਲਈ 27 ਅਪ੍ਰੈਲ ਦੀ ਤਰੀਖ ਤੈਅ ਕੀਤੀ। 27 ਅਪ੍ਰੈਲ ਨੂੰ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਈਡੀ ਦੇ ਵਕੀਲ ਤੇ ਬਚਾਅ ਪੱਖ ਵਿਚ ਬਹਿਸ ਹੋਵੇਗੀ।
ਈਡੀ ਦੇ ਅਧਿਕਾਰੀਆਂ ਨੇ ਹਨੀ ਦੇ ਘਰ ਤੋਂ ਬਰਾਮਦ 10 ਕਰੋੜ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ। ਈਡੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਕਸਟੱਡੀ ਵਿਚ ਪੁੱਛਗਿਛ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੇ ਮੰਨਿਆ ਸੀ ਕਿ ਉਸ ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਲਈ ਪੈਸੇ ਵਸੂਲੇ ਸਨ।