ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਵੱਖਰੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਹੈ। ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਵਿਧਾਇਕ ਸ਼ਰੇਆਮ ਕੈਪਟਨ ਦੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਅੰਮ੍ਰਿਤਸਰ ਵਿਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ‘ਪੰਜਾਬ ਲੋਕ ਕਾਂਗਰਸ’ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਹਿਲਾਂ ਦੀ ਤਰ੍ਹਾਂ ਨਹੀਂ ਰਹੀ ਹੈ।
ਕਾਂਗਰਸ ਨੇ ਉਸ ਵਿਅਕਤੀ ਨੂੰ ਬੇਗਾਨੀ ਪਾਰਟੀ ਤੋਂ ਆਏ ਵਿਅਕਤੀ ਲਈ ਕੁਰਸੀ ਤੋਂ ਹਟਾ ਦਿੱਤਾ ਜਿਸ ਨੇ ਹਮੇਸ਼ਾ ਕਾਂਗਰਸ, ਪੰਜਾਬ ਤੇ ਕਿਸਾਨਾਂ ਦੀ ਸੋਚੀ ਸੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਊਥ ਹਲਕੇ ਤੋਂ ਮੈਦਾਨ ਵਿਚ ਉਤਰਨਗੇ। ਜਲਦ ਹੀ ਉਹ ਸਾਊਥ ਹਲਕੇ ਵਿਚ ਬੈਠਕਾਂ ਤੇ ਰੈਲੀਆਂ ਵੀ ਸ਼ੁਰੂ ਕਰ ਦੇਣਗੇ।
ਗੌਰਤਲਬ ਹੈ ਕਿ ਹਰਜਿੰਦਰ ਸਿੰਘ ਠੇਕੇਦਾਰ 2002 ਤੋਂ 2007 ਤੱਕ ਹਲਕਾ ਦੱਖਣੀ ਤੋਂ ਵਿਧਾਇਕ ਚੁਣੇ ਗਏ ਸਨ। ਪਰ 2007 ਵਿੱਚ ਉਹ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪਿਤਾ ਰਮਿੰਦਰ ਸਿੰਘ ਬੁਲਾਰੀਆ ਤੋਂ ਹਾਰ ਗਏ ਸਨ। 2017 ਵਿੱਚ ਇੰਦਰਬੀਰ ਸਿੰਘ ਬੁਲਾਰੀਆ ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਇਸ ਲਈ ਇਸ ਸੀਟ ਤੋਂ ਹਰਜਿੰਦਰ ਸਿੰਘ ਬੁਲਾਰੀਆ ਦੀ ਟਿਕਟ ਕੱਟੀ ਗਈ ਸੀ ਪਰ ਕੈਪਟਨ ਤੇ ਸਿੱਧੂ ਵਿਚਾਲੇ ਮਨ-ਮੁਟਾਅ ਸ਼ੁਰੂ ਹੋ ਗਿਆ ਸੀ ਤਾਂ ਕੈਪਟਨ ਉਦੋਂ ਤੋਂ ਹੀ ਹਰਜਿੰਦਰ ਸਿੰਘ ਠੇਕੇਦਾਰ ਨੂੰ ਸਾਊਥ ਹਲਕੇ ਵਿਚ ਆਪਣੀ ਸਰਗਰਮੀ ਤੇਜ਼ ਕਰਨ ਲਈ ਕਹਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
2019 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਹਰਜਿੰਦਰ ਸਿੰਘ ਨੂੰ ਪੰਜਾਬ ਰਾਜ ਬੈਕਵਰਡ ਕਲਾਸ ਲੈਂਡ ਐਂਡ ਫਾਈਨੈਂਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ ਗਿਆ ਸੀ।