ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸ਼ੁੱਕਰਵਾਰ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ SIT ਸਾਹਮਣੇ ਪੇਸ਼ ਨਹੀਂ ਹੋਏ। ਸਿਟ ਨੇ ਉੁਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਤਲਬ ਕੀਤਾ ਸੀ ਪਰ ਸੈਣੀ ਨੇ ਨਵੀਂ ਦਿੱਲੀ ਵਿਚ ਇਕ ਅਦਾਲਤੀ ਮਾਮਲੇ ਵਿਚ ਰੁੱਝੇ ਹੋਣ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਹਾਜ਼ਰ ਹੋਣ ‘ਚ ਅਸਮਰਥਾ ਪ੍ਰਗਟਾਈ।
ਏਡੀਜੀਪੀ ਐੱਲ. ਕੇ. ਯਾਦਵ ਦੀ ਅਗਵਾਈ ਵਾਲੀ SIT ਨੇ ਸੁਮੇਧ ਸੈਣੀ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਵਿਚ ਸਵੇਰੇ 10.30 ਵਜੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ ਪਰ ਸੈਣੀ ਨੇ ਇੱਕ ਚਿੱਠੀ ਭੇਜ ਕੇ ਨਵੀਂ ਦਿੱਲੀ ਵਿਚ ਨਿਰਧਾਰਤ ਅਦਾਲਤੀ ਤਰੀਕਾਂ ਦੇ ਕਾਰਨ SIT ਸਾਹਮਣੇ ਪੇਸ਼ ਹੋਣ ਲਈ ਤਿੰਨ ਹਫਤੇ ਦਾ ਸਮਾਂ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਐੱਸ. ਆਈ. ਟੀ. ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੈਣੀ ਤੇ ਹੋਰ ਦੋਸ਼ੀ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਕੇਂਦਰੀ ਏਜੰਸੀ ਨੂੰ ਟਰਾਂਸਫਰ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਖਾਰਜ ਕਰਨ ਦੇ ਕੁਝ ਦਿਨ ਬਾਅਦ ਸੈਣੀ ਨੂੰ ਤਲਬ ਕੀਤਾ ਸੀ। ਸੈਣੀ ਵੱਲੋਂ ਹਾਈਕੋਰਟ ਤੋਂ ਕਿਸੇ ਵੀ ਕੇਸ ਵਿਚ ਆਪਣੀ ਗ੍ਰਿਫਤਾਰੀ ‘ਤੇ ਬਲੈਂਕੇਟ ਜ਼ਮਾਨਤ ਹਾਸਲ ਕਰਨ ਲੈਣ ਕਾਰਨ ਸਿਟ ਨੂੰ ਉਨ੍ਹਾਂ ਤੋਂ ਪੁੱਛਗਿਛ ਦੀ ਕਾਰਵਾਈ ਰੋਕਣੀ ਪਈ ਸੀ। ਇਸ ਦੇ ਚੱਲਦੇ SIT ਨੇ ਸੈਣੀ ਤੋਂ ਪਿਛਲੇ ਸਾਲ 31 ਮਈ ਨੂੰ ਆਖਰੀ ਵਾਰ ਪੁੱਛਗਿਛ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: