ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ‘ਤੇ ਗਿਆ ਸਾਬਕਾ ਡੀਐੱਸਪੀ ਗਾਇਬ ਹੋ ਗਿਆ ਹੈ। ਸਾਬਕਾ DSP ਹਰਬੰਸ ਸਿੰਘ ਗਿੱਲ 16 ਜਨਵਰੀ ਨੂੰ ਆਪਣੇ ਗੁਰਦੇਵ ਇਨਕਲੇਵ ਲੱਦੇਵਾਲੀ ਸਥਿਤ ਘਰ ਤੋਂ ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ‘ਤੇ ਜਾਣ ਲਈ ਨਿਕਲੇ ਸਨ ਪਰ ਉਸ ਦੇ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ। ਨਾ ਹੀ ਉਨ੍ਹਾਂ ਦਾ ਫੋਨ ਚੱਲ ਰਿਹਾ ਹੈ ਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਉਹ ਪੇਸ਼ੀ ਦੇ ਬਾਅਦ ਅੰਮ੍ਰਿਤਸਰ ਕੋਰਟ ਤੋਂ ਕਿਸ ਪਾਸੇ ਗਏ।
ਰਿਟਾਇਰਮੈਂਟ ਦੇ ਬਾਅਦ ਜਲੰਧਰ ਦੇ ਗੁਰਦੇਵ ਇਨਕਲੇਵ ਲੱਦੇਵਾਲੀ ਵਿਚ ਪਰਿਵਾਰ ਨਾਲ ਰਹਿਣ ਵਾਲੇ ਡੀਐੱਸਪੀ ਹਰਬੰਸ ਸਿੰਘ ਗਿੱਲ ਨੂੰ ਲਾਪਤਾ ਹੋਏ ਇਕ ਹਫਤੇ ਦਾ ਸਮਾਂ ਹੋ ਗਿਆ ਹੈ। ਡੀਐੱਸਪੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਪੇਸ਼ੀ ਤੋਂ ਵਾਪਸ ਨਾ ਪਰਤਣ ਨੂੰ ਲੈ ਕੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਥਾਣੇ ਦਿੱਤੀ ਹੈ ਪਰ ਅਜੇ ਤੱਕ ਪੁਲਿਸ ਉਨ੍ਹਾਂ ਦਾ ਕੋਈ ਪਤਾ ਨਹੀਂ ਲਗਾ ਸਕੀ।
ਇਹ ਵੀ ਪੜ੍ਹੋ : ਚਾਈਨਾ ਡੋਰ ‘ਤੇ ਮਾਨ ਸਰਕਾਰ ਹੋਈ ਸਖਤ, ਪੂਰਨ ਪਾਬੰਦੀ ਦੇ ਹੁਕਮ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼
ਸਾਬਕਾ DSP ਐੱਚਐੱਸ ਗਿੱਲ ਦੇ ਪੁੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਾਪਾ 16 ਜਨਵਰੀ ਨੂੰ ਸਵੇਰੇ ਲਗਭਗ 5 ਵਜੇ ਅੰਮ੍ਰਿਤਸਰ ਲਈ ਨਿਕਲੇ ਸੀ। ਗੁਰਮੀਤ ਨੇ ਕਿਹਾ ਕਿ ਉਨ੍ਹਾਂ ਦੇ ਪਾਪਾ ਨੇ ਜਾਂਦੇ ਸਮੇਂ ਕਿਹਾ ਸੀ ਕਿ ਕਿਸੇ ਕੇਸ ਦੀ ਅੱਜ ਕੋਰਟ ਵਿਚ ਸੁਣਵਾਈ ਹੈ, ਉਥੇ ਜਾ ਰਿਹਾ ਹਾਂ। ਗੁਰਮੀਤ ਸਿੰਘ ਦੀ ਦੁਪਹਿਰ 1 ਵਜੇ ਦੇ ਕਰੀਬ ਡੀਐੱਸਪੀ ਗਿੱਲ ਨਾਲ ਮੁਲਾਕਾਤ ਹੋਈ ਸੀ ਪਰ ਬਾਅਦ ਵਿਚ ਉੁਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: