ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟਰਾਂਸਪੋਰਟ ਟੈਂਡਰ ਘਪਲੇ ਵਿਚ ਗ੍ਰਿਫਤਾਰ ਕਰਕੇ ਵਿਜੀਲੈਂਸ ਜੇਲ੍ਹ ਭੇਜ ਚੁੱਕੀ ਹੈ। ਆਸ਼ੂ 14 ਦਿਨ ਦੀ ਨਿਆਇਕ ਹਿਰਾਸਤ ਵਿਚ ਪਟਿਆਲਾ ਜੇਲ੍ਹ ਵਿਚ ਹਨ ਪਰ ਆਸ਼ੂ ਨੇ ਲੁਧਿਆਣਾ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਲਗਾਈ ਹੈ ਜਿਸ ਦੀ ਸੁਣਵਾਈ 7 ਸਤੰਬਰ ਨੂੰ ਹੋਣੀ ਹੈ।
ਘਪਲੇ ਵਿਚ ਦੋਸ਼ੀ ਸੰਦੀਪ ਭਾਟੀਆ ਤੇ ਜਗਰੂਪ ਸਿੰਘ ਨੇ ਵੀ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਲਗਾਈ ਸੀ ਜਿਸ ਨੂੰ ਜੱਜ ਡਾ. ਅਜੀਤ ਅਤਰੀ ਨੇ ਖਾਰਜ ਕਰ ਦਿੱਤਾ। ਮਾਮਲੇ ਵਿਚ ਸੰਦੀਪ ਭਾਟੀਆ ਦੇ ਵਕੀਲ ਪਵਨ ਕੁਮਾਰ ਘਈ ਤੇ ਜਗਰੂਪ ਸਿੰਘ ਦੇ ਵਕੀਲ ਆਰਐੱਸ ਅਟਵਾਲ ਨੇ ਪੱਖ ਰੱਖਿਆ ਸੀ ਪਰ ਜੱਜ ਨੇ ਦੋਵਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸਰਕਾਰ ਵੱਲੋਂ ਇਸ ਕੇਸ ਵਿਚ ਅਮਨਦੀਪ ਸਿੰਘ ਸਰਕਾਰ ਵੱਲੋਂ ਸਰਕਾਰੀ ਵਕੀਲ ਵਜੋਂ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਟੈਂਡਰ ਘਪਲੇ ਵਿਚ ਵਿਜੀਲੈਂਸ ਵੱਲੋਂ ਸੈਲੂਨ ਤੋਂ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਸ਼ੂ 8 ਦਿਨ ਵਿਜੀਲੈਂਸ ਕੋਲ ਰਿਮਾਂਡ ‘ਤੇ ਰਹੇ ਸਨ। ਆਸ਼ੂ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਆਸ਼ੂ ਨੂੰ ਪਹਿਲਾਂ ਲੁਧਿਆਣਾ ਜੇਲ੍ਹ ਲਿਜਾਇਆ ਜਾ ਰਿਹਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਲੁਧਿਆਣਾ ਜੇਲ੍ਹ ਨੇ ਆਸ਼ੂ ਨੂੰ ਲਿਆ ਨਹੀਂ ਜਿਸ ਕਾਰਨ ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ। ਅਦਾਲਤ ਨੇ ਵਿਜੀਲੈਂਸ ਤੋਂ ਇਸ ਕੇਸ ਦੇ ਸਾਰੇ ਰਿਕਾਰਡ ਮੰਗਵਾਏ ਹਨ।