ਲੰਦਨ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ‘ਤੇ ਹਮਲਾ ਹੋਇਆ ਹੈ। ਕਿਸੇ ਅਣਜਾਨ ਵਿਅਕਤੀ ਨੇ ਨਵਾਜ਼ ਦੇ ਆਫਿਸ ਦੇ ਸਾਹਮਣੇ ਉਨ੍ਹਾਂ ਨੂੰ ਫੋਨ ਸੁੱਟ ਕੇ ਮਾਰਿਆ। ਇਸ ਹਮਲੇ ਲਈ ਨਵਾਜ ਦੀ ਬੇਟੀ ਮਰੀਅਮ ਨਵਾਜ਼ ਨੇ ਪਾਕਿਸਤਾਨ ਦੇ ਮੌਜੂਦਾ ਮੁੱਖ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ-ਤਹਿਰੀਕ-ਏ-ਇਨਸਾਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮਰੀਅਮ ਨੇ ਟਵੀਟ ਕੀਤਾ ਕਿ ਪੀਟੀਆਈ ਦੇ ਜੋ ਲੋਕ ਹਿੰਸਾ ਦਾ ਸਹਾਰਾ ਲੈਂਦੇ ਹਨ ਜਾਂ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਂਦੇ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਮਰਾਨ ਖਾਨ ਨੂੰ ਦੇਸ਼ਧ੍ਰੋਹ ਲਈ ਫੜਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਇੱਕ ਹੋਰ ਟਵੀਟ ਵਿਚ ਕਿਹਾ ਕਿ ਇਮਰਾਨ ਖਾਨ ਅੱਜ ਜੋ ਕੁਝ ਵੀ ਕਰ ਰਹੇ ਹਨ, ਉਹ ਸਿਰਫ ਉਨ੍ਹਾਂ ਖਿਲਾਫ ਡੋਜੀਅਰ ਅਤੇ ਚਾਰਜਸ਼ੀਟ ਨਾਲ ਜੋੜਿਆ ਜਾਵੇਗਾ। ਇਹ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਉਹ ਅਤੇ ਆਪਣੇ ਲੋਕਾਂ ਲਈ ਮੁਸੀਬਤਾਂ ਤੇ ਦੁੱਖਾਂ ਨੂੰ ਸੱਦਾ ਦੇ ਰਹੇ ਹਨ। ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਨੇ ਜੋ ਬੋਲਿਆ, ਉਸ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਹੋਵੇਗਾ। ਇੰਸ਼ਾ ਅੱਲ੍ਹਾ। ਫਿਰ ਨਾ ਕਹਿਣਾ ਦੱਸਿਆ ਨਹੀਂ।
ਪਾਕਿਸਤਾਨ ਸੰਸਦ ਵਿਚ 3 ਅਪ੍ਰੈਲ ਯਾਨੀ ਅੱਜ ਇਮਰਾਨ ਖਿਲਾਫ ਜਾਰੀ ਬੇਭਰੋਸਗੀ ਮਤੇ ‘ਤੇ ਬਹਿਸ ਤੇ ਵੋਟਿੰਗ ਹੋ ਸਕਦੀ ਹੈ। ਹਾਲਾਂਕਿ ਸਪੀਕਰ ਇਸ ਵਿਚ ਕੋਈ ਵੀ ਅੜਿੱਕਾ ਪਾ ਸਕਦੇ ਹਨ। ਇਮਰਾਨ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਵੋਟਿੰਗ ਟਲ ਜਾਵੇ ਕਿਉਂਕਿ ਉਨ੍ਹਾਂ ਨੂੰ ਕਰਾਰੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ। ਵਿਰੋਧੀ ਵੀ ਸਰਕਾਰ ਦੀ ਰਣਨੀਤੀ ਸਮਝਦਾ ਹੈ, ਲਿਹਾਜ਼ਾ ਉਹ ਵੋਟਿੰਗ ‘ਤੇ ਹੀ ਜ਼ੋਰ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਕੁਰਸੀ ਬਚਾਉਣ ਦੀਆਂ ਆਖਰੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ 40 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ। ਇਮਰਾਨ ਖਾਨ ਨੇ ਪਾਕਿਸਤਾਨ ਦੇ ਮੌਜੂਦਾ ਹਾਲਾਤ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਇੱਕ ਸੁਤੰਤਰ ਵਿਦੇਸ਼ ਨੀਤੀ ‘ਤੇ ਚੱਲ ਰਹੇ ਸਨ ਅਤੇ ਇਸ ਲਈ ਹੀ ਅਮਰੀਕਾ ਦੀ ਅੱਖ ਵਿਚ ਖਟਕ ਰਹੇ ਸਨ। ਇਮਰਾਨ ਨੇ ਵਿਰੋਧੀ ਧਿਰ ਦੇ ਤਿੰਨ ਵੱਡੇ ਨੇਤਾਵਾਂ ਸ਼ਹਿਬਾਜ਼ ਸ਼ਰੀਫ, ਆਸਿਫ ਅਲੀ ਜ਼ਰਦਾਰੀ ਤੇ ਮੌਲਾਨਾ ਫਜ਼ਲ-ਉ-ਰਹਿਮਾਨ ਨੂੰ ਤਿੰਨ ਚੂਹੇ ਦੱਸਿਆ।