ਦੇਸ਼ ਵਿਚ ਮੰਕੀਪੌਕਸ ਦਾ ਖਤਰਾ ਵਧਦਾ ਜਾ ਰਿਹਾ ਹੈ। ਮੰਕੀਪੌਕਸ ਵਾਇਰਸ ਦੇ ਸੰਕਰਮਣ ਦਾ ਚੌਥਾ ਮਾਮਲਾ ਦਰਜ ਕੀਤਾ ਗਿਆ। 31 ਸਾਲ ਦੀ ਨਾਈਜੀਰੀਆਈ ਮਹਿਲਾ ਨੂੰ ਇਸ ਬੀਮਾਰੀ ਨਾਲ ਸੰਕਰਮਿਤ ਪਾਇਆ ਗਿਆ ਹੈ। ਦੇਸ਼ ਵਿਚ ਮੰਕੀਪੌਕਸ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ।
ਦੇਸ਼ ‘ਚ ਮੰਕੀਪੌਕਸ ਵਾਇਰਸ ਨਾਲ ਸੰਕਰਮਿਤ ਪਾਈ ਗਈ ਇਹ ਪਹਿਲੀ ਮਹਿਲਾ ਹੈ। ਇਸ ਮਹਿਲਾ ਨੂੰ ਬੁਖਾਰ ਤੇ ਸਰੀਰ ‘ਚ ਜਖਮ ਹਨ ਤੇ ਇਸ ਨੂੰ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਉਸ ਦਾ ਸੈਂਪਲ ਟੈਸਟ ਲਈ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਪਾਜੀਟਿਵ ਆਈ ਹੈ।
ਮਹਿਲਾ ਦੀ ਟ੍ਰੈਵਲ ਹਿਸਟਰੀ ਬਾਰੇ ਅਜੇ ਜਾਣਕਾਰੀ ਨਹੀਂ ਹੈ। ਦਿੱਲੀ ‘ਚ ਮੰਕੀਪੌਕਸ ਦੇ ਪਹਿਲ ਮਰੀਜ਼ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ। ਮੰਕੀਪੌਕਸ ਨਾਲ ਨਿਪਟਣ ਲਈ ਦਿੱਲੀ ‘ਚ 6 ਹਸਪਤਾਲਾਂ ‘ਚ 70 ਆਈਸੋਲੇਸ਼ਨ ਰੂਮ ਬਣਾਏ ਗਏ ਹਨ। ਅਧਿਕਾਰੀਆਂ ਨੇ ਕਿਹਾਕਿ ਇਨ੍ਹਾਂ ਵਿਚੋਂ 20 ਕਮਰੇ ਮੰਕੀਪੌਕਸ ਦੇ ਰੋਗੀਆਂ ਦੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਨੋਡਲ ਕੇਂਦਰ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਬਣਾਏ ਗਏ ਹਨ ਜਦੋਂ ਕਿ ਹੋਰ 5 ਹਸਪਤਾਲਾਂ ਵਿਚ 10-10 ਕਮਰੇ ਸਥਾਪਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦਿੱਲੀ ਦੇ ਉਪ ਮੰਤਰੀ ਮਨੀਸ਼ ਸਿਸੋਦੀਆ ਦੇ ਦਫਤਰ ਨੇ ਕਿਹਾ ਕਿ ਦਿੱਲੀ ਵਾਸੀਆਂ ਦਾ ਸਿਹਤ ਕੇਜਰੀਵਾਲ ਸਰਕਾਰ ਦੀ ਪਹਿਲ ਹੈ। ਬਿਆਨ ਵਿਚ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਮੰਕੀਪੌਕਸ ਦੇ ਸੰਕਰਮਣ ਨਾਲ ਸਬੰਧਤ ਪੂਰੀ ਸਥਿਤੀ ‘ਤੇ ਨਜ਼ਰ ਰੱਖੀ ਹੋਈ ਹੈ ਅਤੇ ਇਸ ਨਾਲ ਨਿਪਟਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਤਿੰਨ ਹੋਰ ਸਰਕਾਰੀ ਤੇ ਤਿੰਨ ਪ੍ਰਾਈਵੇਟ ਹਸਪਤਾਲਾਂ ਵਿਚ ਆਈਸੋਲੇਸ਼ਨ ਰੂਮ ਬਣਾਏ ਗਏ ਹਨ।
ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨਕ ਸੌਮਿਆ ਸਵਾਮੀਨਾਥਨ ਨੇ ਮੰਕੀਪੌਕਸ ਦੇ ਪ੍ਰਕੋਪ ਨੂੰ ਅੱਖਾਂ ਖੋਲ੍ਹਣ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 1979-8- ਤੋਂ ਸਮਾਲਪੌਕਸ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ ਹੈ।