ਪੰਜਾਬ ਵਿਚ ਇੱਕ ਹੋਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇਹ ਬੇਅਦਬੀ ਲੁਧਿਆਣਾ ਵਿਚ ਹੋਈ ਹੈ ਜਿਥੇ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਪਿੱਪਲ ਦੇ ਦਰੱਖਤ ਹੇਠਾਂ ਹਿੰਦੂ ਧਾਰਮਿਕ ਗ੍ਰੰਥਾਂ ਦੇ ਖੰਡਿਤ ਹੋਏ ਅੰਗ ਮਿਲੇ ਹਨ। ਹਿੰਦੂ ਜਥੇਬੰਦੀਆਂ ਉਥੇ ਪਹੁੰਚ ਚੁੱਕੀਆਂ ਹਨ ਤੇ ਸੰਗਤਾਂ ਵਿਚ ਇਸ ਨੂੰ ਲੈ ਕੇ ਰੋਸ ਹੈ।
ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਸਥਿਤ ਢਾਬੇ ਅਤੇ ਪ੍ਰਾਚੀਨ ਸ਼ਿਵ ਮੰਦਰ ਦੇ ਕੋਲ ਪਿੱਪਲ ਦੇ ਦਰੱਖਤ ਹੇਠਾਂ ਹਿੰਦੂ ਧਾਰਮਿਕ ਗ੍ਰੰਥ ਸ੍ਰੀ ਗਰੁੜ ਪੁਰਾਣ, ਸ੍ਰੀਮਦ ਭਾਗਵਤ ਗੀਤਾ ਸਣੇ ਹੋਰ ਗ੍ਰੰਥਾਂ ਦੇ ਖੰਡਿਤ ਹੋਣ ਦੀ ਸੂਚਨਾ ਸ਼ਿਵ ਸੈਨਿਕਾਂ ਨੂੰ ਮਿਲੀ ਤਾਂ ਉਹ ਮੌਕੇ ਉਤੇ ਪੁੱਜੇ। ਉਥੇ ਉਨ੍ਹਾਂ ਨੇ ਸੜਕ ‘ਤੇ ਸੁੱਟੇ ਗ੍ਰੰਥਾਂ ਦੇ ਅੰਗਾਂ ਨੂੰ ਚੁੱਕਿਆ ਤੇ ਇਸ ਦੀ ਸੂਚਨਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Carrot Radish Pickle | ਗਾਜਰ, ਮੂਲੀ ਅਤੇ ਹਰੀ ਮਿਰਚ ਦਾ ਅਚਾਰ | Instant Pickle | Mix Pickle | Pickle Recipe
ਏਡੀਸੀਪੀ ਅਸ਼ਵਨੀ ਗੋਤਿਆਲ ਤੇ ਏਸੀਪੀ ਨਰੇਸ਼ ਬਹਿਲ ਮੌਕੇ ‘ਤੇ ਪੁੱਜੇ ਤੇ ਅੰਗਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਿੰਦੂ ਸੰਗਠਨਾਂ ਨੇ ਪੰਚਾਇਤ ਕੀਤੀ ਤੇ ਐਲਾਨ ਕੀਤਾ ਕਿ ਜੇਕਰ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ। ਏਡੀਸੀਪੀ ਅਸ਼ਵਨੀ ਗੋਤਿਆਲ ਤੇ ਏਸੀਪੀ ਨਰੇਸ਼ ਬਹਿਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਦਰਜ ਕਰਕੇ ਮਾਮਲਾ ਵੀ ਦਰਜ ਕੀਤਾ ਜਾਵੇਗਾ। ਆਸ-ਪਾਸ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗ੍ਰੰਥ ਕਿਸ ਨੇ ਇਥੇ ਸੁੱਟੇ ਹਨ।