ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ ਹੋ ਰਿਹਾ ਹੈ। ਸਰਕਾਰ ਨੇ ਇਸ ਫਰਜ਼ੀਵਾੜੇ ਨੂੰ ਬੰਦ ਕਰਨ ਲਈ ਆਨਲਾਈਨ ਅਸ਼ਟਾਮ ਪੇਪਰ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਪਰ ਜਿਨ੍ਹਾਂ ਅਸ਼ਟਾਮ ਵੈਂਡਰਾਂ ਨੇ ਪੁਰਾਣੇ ਅਸ਼ਟਾਮ ਪੇਪਰਾਂ ਦਾ ਸਟਾਕ ਸੰਭਾਲ ਕੇ ਰੱਖਿਆ ਹੈ ਉਹ ਰੋਜ਼ ਲੱਖਾਂ ਰੁਪਏ ਛਾਪ ਰਹੇ ਹਨ ਜਿਲ ਨਾਲ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ।
ਤਹਿਸੀਲਾਂ ਵਿਚ ਬੈਠੇ ਅਸ਼ਟਾਮ ਪੇਪਰ ਵਿਕ੍ਰੇਤਾ ਰੋਜ਼ ਲੱਖਾਂ ਰੁਪਏ ਦੀ ਕਾਲੀ ਕਮਾਈ ਕਰ ਰਹੇ ਹਨ। ਪੁਰਾਣੇ ਸਟਾਕ ਵਿਚ ਪਏ ਅਸ਼ਟਾਮ ਪੇਪਰਾਂ ਨੂੰ ਉਹ ਬਲੈਕ ਵਿਚ ਵੇਚ ਰਹੇ ਹਨ। ਇਸ ਪਿਛੇ ਕਾਰਨ ਹੈ ਜਿਸ ਵਿਅਕਤੀ ਨੇ ਪੁਰਾਣੀ ਤਰੀਕ ਵਿਚ ਕੋਈ ਫਰਜ਼ੀਵਾੜਾ ਕਰਨਾ ਹੁੰਦਾ ਹੈ ਤਾਂ ਉਸ ਨੂੰ ਖਾਲੀ ਅਸ਼ਟਾਮ ਪੇਪਰ ਵੀ ਫਿਰ ਉਸੇ ਤਰੀਕ ਦਾ ਚਾਹੀਦਾ ਹੁੰਦਾ ਹੈ। ਦੂਜੇ ਪਾਸੇ ਸਰਕਾਰੀ ਕੇਂਦਰਾਂ ਵਿਚ ਆਨਲਾਈਨ ਅਸ਼ਟਾਮ ਪੇਪਰ ਉਸੇ ਤਰੀਕ ਵਿਚ ਮਿਲਦਾ ਹੈ। ਅਜਿਹੇ ਵਿਚ ਅਸ਼ਟਾਮ ਪੇਪਰ ਵਿਕ੍ਰੇਤਾ 500 ਵਾਲਾ ਪੇਪਰ 10,000 ਵਿਚ ਵੇਚ ਰਹੇ ਹਨ।
ਤਹਿਸੀਲਾਂ ਵਿਚ ਅਸ਼ਟਾਮ ਪੇਪਰਾਂ ਦੀ ਬਲੈਕਮੇਲਿੰਗ ਦਾ ਖੇਡ ਖੇਡਣ ਵਾਲੇ ਵਿਕ੍ਰੇਤਾਂ ਕੋਲ ਦੋ-ਦੋ ਰਜਿਸਟਰ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਨੇ ਅਸ਼ਟਾਮ 2-2 ਲਾਇਸੈਂਸ ਬਣਾਏ ਹੋਏ ਹਨ। ਇਨ੍ਹਾਂ ਕੋਲ ਇਕ ਲਾਇਸੈਂਸ ਸ਼ਹਿਰ ਦਾ ਹੈ ਤੇ ਦੂਜਾ ਲਾਇਸੈਂਸ ਦਿਹਾਤੀ ਇਲਾਕੇ ਦਾ ਹੈ। ਦਿਹਾਤੀ ਇਲਾਕੇ ਵਿਚ ਅਸ਼ਟਾਮ ਪੇਪਰ ਸ਼ਹਿਰ ਦੀ ਬਜਾਏ ਘੱਟ ਵਿਕਦੇ ਹਨ ਤਾਂ ਉਹ ਰਜਿਸਟਰ ਜ਼ਿਆਦਾਤਰ ਖਾਲੀ ਰਹਿੰਦੇ ਹਨ। ਵਿਕ੍ਰੇਤਾ ਅਸ਼ਟਾਮ ਪੇਪਰ ਜਾਰੀ ਕਰਨ ਲਈ ਦਿਹਾਤੀ ਰਜਿਸਟਰ ਦਾ ਇਸਤੇਮਾਲ ਕਰਦੇ ਹਨ। ਇਸ ਰਜਿਸਟਰ ‘ਤੇ ਪੁਰਾਣੀ ਤਰੀਕ ਵਿਚ ਐਂਟਰੀ ਪਾ ਕੇ ਅਸ਼ਟਾਮ ਪੇਪਰ ਜਾਰੀ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਲਤੀਫਪੁਰਾ ਮਾਮਲੇ ‘ਚ ਕਿਸਾਨਾਂ ਦਾ ਐਲਾਨ, 2 ਫਰਵਰੀ ਨੂੰ ਸਥਾਨਕ ਵਿਧਾਇਕਾਂ ਖਿਲਾਫ ਲਗਾਉਣਗੇ ਧਰਨਾ
ਤਹਿਸੀਲਾਂ ਵਿਚ ਇਹ ਧੰਦਾ ਸਿਰਫ ਵੈਂਡਰ ਆਪਣੇ ਦਮ ‘ਤੇ ਹੀਨਹੀਂ ਚਲਾ ਰਹੇ ਸਗੋਂ ਇਸ ਧੰਦੇ ਦੀ ਇਕ ਚੇਨ ਹੈ ਜਿਸ ਵਿਚ ਤਹਿਸੀਲ ਤੋਂ ਲੈ ਕੇ ਅਰਜ਼ੀ ਨਵੀਸ ਤੇ ਨੰਬਰਦਾਰ ਤੱਕ ਸ਼ਾਮਲ ਹਨ। ਇਨ੍ਹਾਂ ਪੁਰਾਣੇ ਅਸ਼ਟਾਮ ਪੇਪਰ ਦਾ ਇਸਤੇਮਾਲ ਮਰੇ ਹੋਏ ਵਿਅਕਤੀ ਨੂੰ ਜ਼ਿੰਦਾ ਕਰਨ ਵਿਚ ਕੀਤਾ ਜਾਂਦਾ ਹੈ। ਪੁਰਾਣੀ ਤਰੀਕ ਵਿਚ ਮਰੇ ਲੋਕਾਂ ਦੇ ਨਾਂ ‘ਤੇ ਦਸਤਾਵੇਜ਼ ਤਿਆਰ ਹੁੰਦੇ ਹਨ ਤੇ ਫਿਰ ਇਨ੍ਹਾਂ ਦੀ ਵਰਤੋਂ ਜ਼ਮੀਨਾਂ ਦੇ ਹੇਰ-ਫੇਰ ਵਿਚ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: