ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਕਿਹਾ ਕਿ ਟੋਲ ਖਤਮ ਨਹੀਂ ਹੋਵੇਗਾ। ਜੀਪੀਐੱਸ ਸਿਸਟਮ ਨਾਲ ਟੋਲ ਵਸੂਲੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਦਨ ਵਿਚ ਦੱਸਿਆ ਕਿ ਟੋਲ ਨਾਕਾ ਕਿੰਨੇ ਕਿਲੋਮੀਟਰ ਦੇ ਅੰਦਰ ਦੂਜਾ ਨਹੀਂ ਹੋਣਾ ਚਾਹੀਦਾ ਹੈ ਤੇ ਜੇਕਰ ਅਜਿਹਾ ਹੈ ਤਾਂ ਕੀ ਹੋਵੇਗਾ? ਸਥਾਨਕ ਲੋਕ ਜੋ ਹਾਈਵੇ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਲਈ ਪਾਸ ਦੀ ਕੀ ਵਿਵਸਥਾ ਹੋਵੇਗੀ। ਨਿਤਿਨ ਗਡਕਰੀ ਨੇ ਲੋਕ ਸਭਾ ਮੈਂਬਰਾਂ ਵੱਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਦੇ ਮੰਤਰਾਲੇ ਦੀ ਕੀ ਯੋਜਨਾ ਹੈ, ਇਸ ਬਾਰੇ ਵੀ ਦੱਸਿਆ।
ਗਡਕਰੀ ਨੇ ਕਿਹਾ ਕਿ ਜੀਪੀਐੱਸ ਜ਼ਰੀਏ ਇਹ ਪਤਾ ਚੱਲੇਗਾ ਕਿ ਤੁਸੀਂ ਆਪਣੀ ਗੱਡੀ ਲੈ ਕੇ ਹਾਈਵੇ ‘ਤੇ ਕਿਸ ਜਗ੍ਹਾ ਤੋਂ ਐਂਟਰ ਹੋਏ ਹੋ ਅਤੇ ਕਿਸ ਜਗ੍ਹਾ ਤੋਂ ਨਿਕਲੇ ਹੋ। ਉਸੇ ਆਧਾਰ ‘ਤੇ ਪੈਸਾ ਤੁਹਾਡੇ ਬੈਂਕ ਅਕਾਊਂਟ ਤੋਂ ਕੱਟਿਆ ਜਾਵੇਗਾ। ਨਵੀਆਂ ਗੱਡੀਆਂ ਜੋ ਆ ਰਹੀਆਂ ਹਨ ਉਨ੍ਹਾਂ ‘ਚ ਜੀਪੀਐੱਸ ਸਿਸਟਮ ਜ਼ਰੂਰੀ ਕਰ ਦਿੱਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਕੁਝ ਲੋਕ ਪੁੱਛ ਰਹੇ ਹਨ ਕਿ ਟੋਲ ਕਦੋਂ ਮਾਫ ਹੋਵੇਗਾ। ਇਸ ਦੇ ਜਵਾਬ ਵਿਚ ਗਡਕਰੀ ਨੇ ਕਿਹਾ ਕਿ ਇਥੇ ਤਾਂ ਟੋਲ ਦੇਣਾ ਹੀ ਪਵੇਗਾ।
ਗਡਕਰੀ ਨੇ ਕਿਹਾ ਕਿ 60 ਕਿਲੋਮੀਟਰ ਦੇ ਅੰਦਰ ਇੱਕ ਹੀ ਟੋਲ ਨਾਕਾ ਹੋਣਾ ਚਾਹੀਦਾ ਹੈ। ਹਾਲਾਂਕਿ ਕਈ ਥਾਵਾਂ ‘ਤੇ ਅਜੇ ਵੀ ਅਜਿਹਾ ਨਹੀਂ ਹੈ। ਲੋਕ ਸਭਾ ਵਿਚ ਇਸ ਸਬੰਧ ਵਿਚ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਮਹੀਨੇ ਅੰਦਰ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ 60 ਕਿਲੋਮੀਟਰ ਦੇ ਅੰਦਰ ਇੱਕ ਹੀ ਟੋਲ ਨਾਕਾ ਹੋਵੇ, ਬਾਕੀ ਬੰਦ ਕਰ ਦਿੱਤੇ ਜਾਣਗੇ। ਨਿਤਿਨ ਗਡਕਰੀ ਨੇ ਸਾਂਸਦਾ ਦੇ ਸੁਝਾਅ ਨੂੰ ਮੰਨਦੇ ਹੋਏ ਕਿਹਾ ਕਿ ਸਥਾਨਕ ਲੋਕਾਂ ਦੇ ਖੇਤਰ ‘ਚ ਟੋਲ ਤੋਂ ਕੱਢਣ ਲਈ ਆਧਾਰ ਕਾਰਡ ਆਧਾਰਿਤ ਪਾਸ ਬਣਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾ ਵਿਚ ਕਈ ਲੋਕਾਂ ਦੀ ਜਾਨ ਜਾਂਦੀ ਹੈ।ਇਕ ਕਮੇਟੀ ਬਣਾਈ ਹੈ ਹਰ ਸਾਂਸਦ ਨੂੰ ਉਸ ਦਾ ਪ੍ਰਧਾਨ ਬਣਾਇਆ ਹੈ। ਜੋ ਆਪਣੇ ਜ਼ਿਲ੍ਹੇ ਵਿਚ ਜਿਥੇ ਵੀ ਹਾਦਸਾ ਹੁੰਦਾ ਹੈ ਇਸ ਬਾਰੇ ਡੀਐੱਮ, ਐੱਸਪੀ, ਆਰਟੀਓ ਅਧਿਕਾਰੀ ਨਾਲ ਬੈਠ ਕਰਕੇ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦੇਵੇ। ਹਾਦਸੇ ਵਾਲੀ ਜਗ੍ਹਾ ਬਾਰੇ ਦੱਸੇ ਤੇ ਭਵਿੱਖ ਵਿਚ ਅਜਿਹਾ ਨਾ ਹੋਵੇ ਇਸ ਲਈ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ।
ਇਹ ਵੀ ਪੜ੍ਹੋ : ਫਤਿਆਬਾਦ ਆਨਰ ਕੀਲਿੰਗ ਮਾਮਲੇ ‘ਚ ਅਹਿਮ ਫੈਸਲਾ, 16 ਜਣਿਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
ਗਡਕਰੀ ਨੇ ਕਿਹਾ ਕਿ ਟੈਕਨਾਲੋਜੀ ‘ਚ ਤੇਜ਼ੀ ਨਾਲ ਬਦਲਾਅ ਕਾਰਨ ਇਲੈਕਟ੍ਰਿਕ ਵਾਹਨਾਂ (EV) ਦੀ ਕੀਮਤ ‘ਚ ਕਮੀ ਆਵੇਗੀ ਅਤੇ ਅਗਲੇ ਦੋ ਸਾਲਾਂ ‘ਚ ਇਨ੍ਹਾਂ ਦੀ ਕੀਮਤ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਬਰਾਬਰ ਹੋ ਜਾਵੇਗੀ।